ਪਲਾਹੀ
ਸਥਿਤੀ :
ਤਹਿਸੀਲ ਫਗਵਾੜਾ ਦਾ ਪਿੰਡ ਪਲਾਹੀ ਫਗਵਾੜਾ – ਹੁਸ਼ਿਆਰਪੁਰ ਸੜਕ ਤੋਂ 3 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਫਗਵਾੜਾ ਤੋਂ 3 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਦਾ ਨਾਂ ਪਲਾਹ ਦੇ ਦਰਖਤ ਤੋਂ ਪਿਆ। ਇੱਥੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਯਾਦ ਵਿੱਚ ਇਤਿਹਾਸਕ ਗੁਰਦੁਆਰਾ ਹੈ। ਇੱਥੇ ਉਨ੍ਹਾਂ ਨੇ ਮੁਗਲਾਂ ਵਿਰੁੱਧ ਜੰਗ ਲੜੀ ਅਤੇ ਕੁਝ ਦੇਰ ਇੱਥੇ ਠਹਿਰੇ ਸਨ। ਹਾੜ ਵਿੱਚ ਸਲਾਨਾ ਮੇਲਾ ਲੱਗਦਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ