ਪੂਲ੍ਹਾ
ਸਥਿਤੀ :
ਤਹਿਸੀਲ ਬਠਿੰਡਾ ਦਾ ਪਿੰਡ ਪੂਲ੍ਹਾ ਨਹਿਰ ਸਰਹਿੰਦ ਦੀ ਬਠਿੰਡਾ ਬ੍ਰਾਂਚ ਦੇ ਬਿਲਕੁੱਲ ਕਿਨਾਰੇ ‘ਤੇ ਸਥਿਤ ਹੈ। ਬਠਿੰਡੇ ਤੋਂ ਉੱਤਰ ਵੱਲ 21 ਕਿਲੋਮੀਟਰ ਦੂਰ, ਭੂਚੋ, ਨਥਾਣਾ, ਭਗਤਾ ਸੜਕ ਤੇ ਭੂਚੋ ਤੋਂ 12 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਭੁੱਲਰਾਂ ਦੇ ਕਿਸੇ ਵਡੇਰੇ ਦਾ ਨਾਂ ‘ਪੂਲ੍ਹਾ’ ਸੀ ਜਿਸ ਦੇ ਨਾਂ ਤੇ ਹੀ ਇਸ ਪਿੰਡ ਦਾ ਇਹ ਨਾਂ ਪਿਆ। ਬਾਹੀਏ ਦੇ 22 ਪਿੰਡਾਂ ਵਿੱਚੋਂ ਇੱਕ ਪਿੰਡ ਪੂਲਾ ਵੀ ਮਹਿਰਾਜ ਵਿੱਚੋਂ ਹੀ ਬੱਝਿਆ। ਅੱਜ ਤੋਂ ਸਵਾ ਕੁ ਤਿੰਨ ਸੌ ਸਾਲ ਪਹਿਲਾਂ ਇਹ ਪਿੰਡ ਹੁਣ ਵਾਲੇ ਥਾਂ ਤੋਂ ਕੁੱਝ ਪਾਸੇ ਹੁੰਦਾ ਸੀ। ਮਹਿਰਾਜ ਦੇ ਦੀਪੇ ਚੌਧਰੀ ਦੇ ਚਾਰ ਪੁੱਤਰਾਂ ਸਜਾਦਾ, ਰਜਾਦਾ, ਗੁਰਬਖ਼ਸ਼ ਤੇ ਸਬਲਾ ਨੇ ਭੁੱਲਰਾਂ ਨੂੰ ਇੱਥੋਂ ਜ਼ਬਰਦਸਤੀ ਕੱਢ ਦਿੱਤਾ । ਭੁੱਲਰਾਂ ਨੇ ਇੱਥੋਂ ਜਾ ਕੇ ਅੰਮ੍ਰਿਤਸਰ ਜ਼ਿਲ੍ਹੇ ਦਾ ਪਿੰਡ ਪੂਲਾ ਵਸਾਇਆ। ਪ੍ਰਸਿੱਧ ਸ਼ਹੀਦ ਭਾਈ ਤਾਰੂ ਸਿੰਘ ਦਾ ਜਨਮ ਸਥਾਨ ਇਹੀ ਪੂਲ੍ਹਾ ਸੀ ਤੇ ਜਦੋਂ ਭੁੱਲਰ ਇੱਥੋਂ ਗਏ, ਤਾਰੂ ਸਿੰਘ ਮਾਂ ਦੀ ਗੋਦ ਵਿੱਚ ਹੀ ਸੀ। ਇਸ ਤੋਂ ਬਾਅਦ ਪੂਲ੍ਹੇ ‘ਚੋਂ ਹੀ ਅੱਗੇ-ਡੂਮਵਾਲੀ ਤੇ ਚੱਕ ਰੁਲਦੂਆਲਾ (ਡੱਬਵਾਲੀ ਨੇੜੇ) ਨਾਂ ਦੇ ਤਿੰਨ ਪਿੰਡ ਹੋਰ ਵਸੇ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ