ਫਰਾਲਾ
ਸਥਿਤੀ :
ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਫਰਾਲਾ, ਫਗਵਾੜਾ-ਮਾਹਲਪੁਰ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਬਹਿਰਾਮ ਤੋਂ 5 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਸਿੱਖਾਂ ਦੇ ਸਤਵੇਂ ਗੁਰੂ, ਗੁਰੂ ਹਰਿ ਰਾਏ ਸਾਹਿਬ ਜੀ ਇਸ ਇਲਾਕੇ ਵਿੱਚ ਆਏ, ਉਹਨਾਂ ਨੇ ਇੱਥੇ ਵਸਦੀ ਆਬਾਦੀ ਨੂੰ ‘ਰਾਏਪੁਰ’ ਦਾ ਨਾਂ ਦਿੱਤਾ । ਉਹਨਾਂ ਨੇ ਲੋਕਾਂ ਨੂੰ ਵਹਿਮਾਂ ਭਰਮਾਂ ਤੋਂ ਦੂਰ ਰਹਿਣ ਲਈ ਕਿਹਾ ਜਿਸਦਾ ਵਾਅਦਾ ਲੋਕਾਂ ਨੇ ਕੀਤਾ। ਜਦੋਂ ਦੁਬਾਰਾ ਉਹ ਇਸ ਪਿੰਡ ਵਿੱਚ ਆਏ ਤਾਂ ਲੋਕ ਉਸੇ ਤਰ੍ਹਾ ਵਹਿਮਾਂ ਵਿੱਚ ਗ੍ਰਸੇ ਪਏ ਸਨ ਤਾਂ ਗੁਰੂ ਜੀ ਨੇ ਪਿੰਡ ਦਾ ਨਾਂ ‘ਫਰਾਲਾ’ ਰੱਖ ਦਿੱਤਾ ਕਿਉਂਕਿ ਪਿੰਡ ਵਾਸੀ ਕੀਤੇ ਬਚਨ ਤੇ ਫਿਰ ਗਏ ਸਨ। ਕਿਸੇ ਸਮੇਂ ਫਰਾਲਾ ਇਲਾਕੇ ਦੇ 27 ਪਿੰਡਾਂ ਦਾ ਮੁੱਖ ਪਿੰਡ ਸੀ ਅਤੇ ਇਸਨੂੰ ‘ਸਤਾਈਆ ਟਿੱਕਾ’ ਕਿਹਾ ਜਾਂਦਾ ਸੀ।
ਸੰਨ 1947 ਵਿੱਚ ਇੱਥੋ ਦੇ ਵਸਦੇ ਮੁਸਲਮਾਨਾਂ ਨੇ ਸਿੱਖ ਧਰਮ ਅਪਨਾਅ ਲਿਆ ਸੀ ਅਤੇ ਫੇਰ ਪਾਕਿਸਤਾਨ ਫੌਜ ਦੀ ਹਿਫਾਜ਼ਤ ਵਿੱਚ ਪਾਕਿਸਤਾਨ ਚਲੇ ਗਏ। ਪਿੰਡ ਵਿੱਚ ਇੱਕ ਮਸੀਤ ਅਤੇ ਤਿੰਨ ਗੁਰਦੁਆਰੇ ਹਨ। ਜਿਨ੍ਹਾਂ ਵਿਚੋਂ ਇੱਕ ਗੁਰੂ ਹਰਿ ਰਾਏ ਸਾਹਿਬ ਜੀ ਦਾ ਹੈ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ