ਫੱਗਣ ਮਾਜਰਾ
ਸਥਿਤੀ :
ਪਟਿਆਲਾ ਤਹਿਸੀਲ ਦਾ ਇਹ ਪਿੰਡ ਫੱਗਣ ਮਾਜਰਾ ਪਟਿਆਲਾ ਸਰਹੰਦ ਸੜਕ ਤੋਂ 2 ਕਿਲੋਮੀਟਰ ਹੈ ਅਤੇ ਰੇਲਵੇ ਸਟੇਸ਼ਨ ਪਟਿਆਲਾ ਤੋਂ 14 ਕਿਲੋਮੀਟਰ ਦੂਰ ਸਥਿਤ वै।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਨੂੰ ਚਲੇਲੇ ਪਿੰਡ ਤੋਂ ਉੱਠ ਕੇ ਆਏ ਕੁੱਝ ਪਰਿਵਾਰਾਂ ਨੇ ਫੱਗਣ ਦੇ ਮਹੀਨੇ ਬੰਨ੍ਹਿਆ ਸੀ ਜਿਸ ਕਾਰਨ ਇਸ ਦਾ ਨਾਂ ‘ਫੱਗਣ ਮਾਜਰਾ’ ਪੈ ਗਿਆ। ਗੁਰਦੁਆਰਾ ਤੋਖਾ ਸਾਹਿਬ ਤਿੰਨ ਪਿੰਡਾਂ ਦੀ ਸਾਂਝੀ ਸੀਮਾ ਤੇ ਬਣਿਆ ਹੈ ਜੋ ਲਗਦੇ ਪਿੰਡ ਰੀਠਖੇੜੀ ਦੇ ਪੰਡਤ ‘ਰੌਣਕ ਰਾਮ ਦੀ ਦਿੱਤੀ ਜ਼ਮੀਨ ਤੇ ਬਣਿਆ ਹੈ। ਗੁਰਦੁਆਰੇ ਦੇ ਨਾਲ ਹੀ ਪੰਡਤ ਰੌਣਕ ਰਾਮ ਦੀ ਸਮਾਧ ਹੈ।
ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਨੇ ਇੱਕ ਮਾਨਸਾਹੀਆ ਸਰਦਾਰ ਨੂੰ ਇਨਾਮ ਦਿੱਤਾ ਤੇ ਕਿਹਾ ਕਿ ਜਿੰਨੀ ਦੂਰ ਤੂੰ ਘੋੜਾ ਫੇਰ ਸਕਦਾ ਹੈ ਫੇਰ ਲੈ। ਮਾਨਸਾਹੀਆ ਸਰਦਾਰ ਮਾਲੜਾ ਖੇੜੀ ਤੋਂ ਚਲਿਆ ਤੇ ਘੋੜਾ ਦੁੜਾਉਂਦਾ ਜਦੋਂ ਫੱਗਣ ਮਾਜਰੇ ਦੀ ਸੀਮਾ ਤੇ ਪਹੁੰਚਿਆ ਤਾਂ ਇੱਥੋਂ ਦੇ ਲੋਕਾਂ ਨੇ ਰਸਤਾ ਰੋਕ ਕੇ ਵਿਰੋਧ ਕੀਤਾ। ਸਰਦਾਰ ਦੇ ਹੱਥ ਵਿੱਚ ਬੰਦੂਕ ਸੀ, ਉਸਨੇ ਗੋਲੀ ਚਲਾ ਦਿੱਤੀ ਤੇ ਚਾਰ ਵਿਅਕਤੀ ਮੌਕੇ ਤੇ ਮਾਰ ਦਿੱਤੇ। ਪਿੰਡ ਵਾਲਿਆਂ ਨੇ ਸਰਦਾਰ ਦੀ ਸਰਦਾਰੀ ਵਿੱਚ ਵਿਘਨ ਪਾ ਦਿੱਤਾ। ਇਸ ਘਟਨਾ ‘ਤੇ ਉਹਨਾਂ ਨੂੰ ਮਾਣ ਹੈ। ਚਾਰਾਂ ਦੀਆਂ ਸਮਾਧਾਂ ਅੱਜ ਵੀ ਪਿੰਡ ਵਾਲਿਆਂ ਲਈ ਆਸਥਾ ਦਾ ਸਥਾਨ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ