ਬਢੋਵਾਲ-ਸਾਹਦੁਲਾਪੁਰ
ਸਥਿਤੀ :
ਤਹਿਸੀਲ ਗੜ੍ਹਸ਼ੰਕਰ ਦਾ ਪਿੰਡ ਬਢੋਵਾਲ-ਸਰਦੁੱਲਾਪੁਰ, ਗੜ੍ਹਸ਼ੰਕਰ-ਹੁਸ਼ਿਆਰਪੁਰ ਸੜਕ ਤੇ ਵੱਸਿਆ ਹੋਇਆ ਹੈ ਅਤੇ ਮਾਹਲਪੁਰ ਤੋਂ 3 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਵਿੱਚ ਮੁਗਲ ਕਾਲ ਦੇ ਸਮੇਂ ਦਾ ‘ਬੁੱਧਵਾਨ ਕਿਲਾ’ ਸੀ ਜੋ ਪਿੰਡ ਵਾਲੀ ਥਾਂ ਤੋਂ 25 ਫੁੱਟ ਉੱਚਾ ਸੀ। ਲਾਰਡ ਲਾਰੰਸ ਨੇ ਸ. ਅਤਰ ਸਿੰਘ ਨੂੰ ਚਿੱਠੀ ਲਿਖੀ ਕਿ ਇਸ ਕਿਲ੍ਹੇ ਨੂੰ ਢਾਹ ਦਿੱਤਾ ਜਾਵੇ ਪਰ ਸ. ਅਤਰ ਸਿੰਘ ਨੇ ਕਿਲ੍ਹੇ ਨੂੰ ਨਾ ਢੁਹਾਇਆ ਜਿਸ ਕਰਕੇ ਲਾਰਡ ਨੇ ਗੁੱਸੇ ਵਿੱਚ ਆ ਕੇ ਸਾਰਾ ਪਿੰਡ ਤਬਾਹ ਕਰ ਦਿੱਤਾ। ਬਾਅਦ ਵਿੱਚ ਮਸ਼ਹੂਰ ਸੱਯਦ ‘ਸ਼ਾਹਦੂਲਾ’ ਨੇ ਇੱਥੇ ਆ ਕੇ ਇਹ ਪਿੰਡ ਵਸਾਇਆ। ਕਿਲ੍ਹੇ ਦੇ ਨਾਂ ਉਪਰ ਅਤੇ ਸ਼ਾਹਦੁਲੇ ਦੇ ਨਾਂ ਤੇ ਪਿੰਡ ਦਾ ਨਾਂ ਬਢੋਵਾਲ-ਸਾਹਦੁਲਾਪੁਰ ਪੈ ਗਿਆ ਜੋ ਬਦਲਦਾ ਬਦਲਦਾ ਬਢੋਵਾਲ-ਸਰਦੁੱਲਾਪੁਰ ਹੋ ਗਿਆ।
ਪਿੰਡ ਦੇ ਸ. ਗੁਰਬਚਨ ਸਿੰਘ ਕਾਮਾਗਾਟਾਮਾਰੂ ਜਹਾਜ਼ ਵਿੱਚ ਸ਼ਹੀਦ ਹੋਏ ਅਤੇ ਸ. ਸਰਵਣ ਸਿੰਘ ਅਜ਼ਾਦ ਹਿੰਦ ਫੌਜ ਵਿੱਚ ਮਲੇਸ਼ੀਆਂ ਵਿੱਚ ਸ਼ਹੀਦ ਹੋਏ। ਬਚਿੱਤਰ ਸਿੰਘ 1962 ਦੀ ਜੰਗ ਵਿੱਚ ਸ਼ਹੀਦ ਹੋਇਆ ਜਿਸ ਨੂੰ ਮਰਨ ਉਪਰੰਤ ਵੀਰ ਚੱਕਰ ਮਿਲਿਆ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ