ਬਬਾਨੀਆ
ਸਥਿਤੀ :
ਤਹਿਸੀਲ ਗਿੱਦੜਬਾਹਾ ਦਾ ਪਿੰਡ ਬਬਾਨੀਆ, ਗਿੱਦੜਬਾਹਾ – ਗੁਰੂਸਰ ਮੁਕਤਸਰ ਸੜਕ ਤੋਂ 3 ਕਿਲੋਮੀਟਰ ਅਤੇ ਗਿੱਦੜਬਾਹਾ ਤੋਂ 6 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਨੂੰ ਵੱਸੇ ਤਕਰੀਬਨ ਸਵਾ ਦੋ ਸੌ ਸਾਲ ਹੋਏ ਹਨ। ਇਸ ਪਿੰਡ ਨੂੰ ਤਹਿਸੀਲ ਮੋਗਾ ਦੇ ਪਿੰਡ ਚੜਿੱਕ ਦੇ ਸਰਦਾਰਾਂ ਨੇ ਆ ਕੇ ਵਸਾਇਆ ਸੀ। ਇਹਨਾਂ ਸਰਦਾਰਾਂ ਦੀਆਂ ਇੱਥੇ ਕਾਫੀ ਜ਼ਮੀਨਾਂ ਸਨ ਜੋ ਸਮੇਂ ਨਾਲ ਇੱਥੋਂ ਦੇ ਵਸਨੀਕਾਂ ਨੇ ਦੱਬ ਲਈਆਂ ਸਨ। ਬਾਅਦ ਵਿੱਚ ਸਰਕਾਰ ਦੇ ਕਹਿਣ ਤੇ ਕਿਸ਼ਤਾਂ ਵਿੱਚ ਜ਼ਮੀਨ ਦੇ ਪੈਸੇ ਅਦਾ ਕੀਤੇ ਗਏ। ਇਸ ਪਿੰਡ ਵਿੱਚ ਇੱਕ ਕਾਫੀ ਵੱਡੀ ਉਮਰ ਦੇ ਬਜ਼ੁਰਗ ਦਾ ਬਬਾਨ ਕੱਢਿਆ ਗਿਆ ਜਿਸ ਤੋਂ ਪਿੰਡ ਦਾ ਨਾਂ ‘ਬਬਾਨੀਆਂ’ ਪੈ ਗਿਆ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ