ਬਲੰਦਾ
ਸਥਿਤੀ :
ਤਹਿਸੀਲ ਨਕੋਦਰ ਦਾ ਪਿੰਡ ਬਲੰਦਾ, ਮਹਿਤਪੁਰ-ਸ਼ਾਹਕੋਟ ਸੜਕ ਤੇ ਸਥਿਤ, ਨਕੋਦਰ ਤੋਂ 13 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ
ਪਿੰਡ ਬਲੰਦਾ ਪਠਾਣਾ ਦਾ ਪੁਰਾਣਾ ਮੁਸਲਮਾਨੀ ਪਿੰਡ ਸੀ ਜਿੱਥੇ ਬਲੋ ਤੇ ਨੰਦਾ ਦੋ ਪਠਾਣ ਭਰਾ ਰਹਿੰਦੇ ਸਨ। ਪਿੰਡ ਦੇ ਲੋਕਾਂ ਅਨੁਸਾਰ ਇਨ੍ਹਾਂ ਭਰਾਵਾਂ ਕੋਲ ਸਲਤੁਜ ਦਰਿਆ ਦੇ ਇਸ ਪਾਸੇ ਸੈਂਕੜੇ ਏਕੜ ਜ਼ਮੀਨ ਸੀ ਜੋ ਜਹਾਂਗੀਰ ਨੇ ਇਨ੍ਹਾਂ ਨੂੰ ਦਿੱਤੀ ਸੀ ਜਦੋਂ ਉਹ ਇਸ ਪਿੰਡ ਕੋਲ ਇੱਕ ਵਾਰੀ ਲਾਹੌਰ ਨੂੰ ਜਾਂਦਾ ਹੋਏ ਠਹਿਰਿਆ ਸੀ। ਇਸ ਪਿੰਡ ਦਾ ਨਾਂ ਬਲੋ ਤੇ ਨੰਦਾ ਦੇ ਨਾਵਾਂ ਤੋਂ ਬਲੰਦਾ ਪੈ ਗਿਆ। ਇਸ ਪਿੰਡ ਵਿੱਚ ਪਠਾਣਾਂ ਦੇ ਘਰਾਂ ਦੀ ਪੁਰਾਤਨ ਛਾਪ ਅਜੇ ਵੀ ਵੇਖੀ ਜਾ ਸਕਦੀ ਹੈ। ਪਾਕਿਸਤਾਨ ਬਨਣ ਵੇਲੇ ਇੱਥੇ ਬਹੁਤ ਵੱਡਾ ਕਤਲੇਆਮ ਹੋਇਆ। ਇਸ ਪਿੰਡ ਵਿੱਚ ਦੋ ਗੁਰਦੁਆਰੇ ਤੇ ਇੱਕ ਪ੍ਰਸਿੱਧ ਧਾਰਮਿਕ ਜਗ੍ਹਾ ਸਾਈਂ ਦਰਵੇਸ਼ ਪੰਜ ਪੀਰ ਹੈ। ਜਿੱਥੇ ਹਰ ਮੱਸਿਆ ਤੇ ਭਾਰੀ ਮੇਲਾ ਲੱਗਦਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ