ਬਹਿਰਾਮਪੁਰ
ਤਹਿਸੀਲ ਗੁਰਦਾਸਪੁਰ ਦਾ ਪਿੰਡ ਬਹਿਰਾਮਪੁਰ, ਦੀਨਾਨਗਰ-ਗਾਲੜੀ ਸੜਕ ਤੇ ਸਥਿਤ, ਰੇਲਵੇ ਸਟੇਸ਼ਨ ਦੀਨਾ ਨਗਰ ਤੋਂ 12 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਕਸਬਾ ਸੋਲ੍ਹਵੀ ਸਦੀ ਵਿੱਚ ਅਕਬਰ ਮਹਾਨ ਦੇ ਕਮਾਂਡਰ ਇਨ-ਚੀਫ ਬੈਰਮ ਖਾਨ ਨੇ ਵਸਾਇਆ ਸੀ। ਇਹ ਕਸਬਾ ਕਿਲ੍ਹੇ ਦੀ ਤਰ੍ਹਾਂ ਬਣਿਆ ਹੋਇਆ ਸੀ ਜਿਸ ਦੇ ਚਾਰ ਚੁਫੇਰੇ 10 ਫੁੱਟ ਉੱਚੀ ਦੀਵਾਰ ਅਤੇ ਛੇ ਗੁੰਬਦਾਂ ਵਾਲੇ ਦਰਵਾਜ਼ੇ ਅਜ ਵੀ ਟੁੱਟੀ ਫੁੱਟੀ ਹਾਲਤ ਵਿੱਚ ਦਿਖਾਈ ਦੇਂਦੇ ਹਨ। ਕਸਬੇ ਦੇ ਆਲੇ ਦੁਆਲੇ ਤਲਾਵਾਂ ਦਾ ਨਿਰਮਾਣ ਕੀਤਾ। ਗਿਆ ਸੀ। ਕਸਬੇ ਦੇ ਪੂਰਬ ਵੱਲ ਤਿੰਨ ਗੁੰਬਦਾਂ ਵਾਲੀ ਮਸੀਤ ਹੈ। ਕਸਬੇ ਤੋਂ ਕੁਝ ਦੂਰ ਇੱਕ ਉੱਚੇ ਥੜੇ ਵਾਲੀ ਈਦਗਾਹ ਹੈ। ਮੁਗਲ ਕਾਲ ਵਿੱਚ ਇਹ ਕਸਬਾ ਇੱਕ ਰਾਜ ਨੀਤਕ ਕੇਂਦਰ ਰਿਹਾ ਹੈ।
ਅਦੀਨਾ ਬੇਗ ਜਿਸਨੇ ਦੀਨਾ ਨਗਰ ਵਸਾਇਆ ਇਸ ਕਸਬੇ ਵਿੱਚ ਰਹਿੰਦਾ ਸੀ ਅਤੇ ਇਸ ਦਾ ਗਵਰਨਰ ਸੀ। ਪਾਕਿਸਤਾਨ ਬਨਣ ਤੋਂ ਬਾਅਦ ਇਸ ਕਸਬੇ ਦਾ ਪਤਨ ਹੋ ਗਿਆ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ