ਬਹਿਰਾਮਪੁਰ ਬੇਟ
ਸਥਿਤੀ :
ਤਹਿਸੀਲ ਚਮਕੌਰ ਸਾਹਿਬ ਦਾ ਪਿੰਡ ਬਹਿਰਾਮਪੁਰ ਬੇਟ, ਬੇਲਾ – ਮਾਛੀਵਾੜਾ ਸੜਕ ‘ਤੇ ਸਥਿਤ, ਰੂਪ ਨਗਰ ਤੋਂ 24 ਕਿਲੋਮੀਟਰ, ਬੇਲਾ ਪਿੰਡ ਤੋਂ 7 ਕਿਲੋਮੀਟਰ ਅਤੇ ਮਾਛੀਵਾੜੇ ਤੋਂ 15 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ, ਜ਼ਿਲ੍ਹਾ ਲੁਧਿਆਣਾ ਦੀ ਸਰਹੱਦ ਨਾਲ ਲੱਗਦਾ ਅਤੇ ਇਸ ਜ਼ਿਲ੍ਹੇ ਦਾ ਵੱਡਾ ਪਿੰਡ ਹੈ। ਇਸ ਪਿੰਡ ਦੀ ਮੋੜ੍ਹੀ ਚੌਧਰੀ ਬੀਰਮ (ਬਹਿਰਾਮ) ਚੰਦ ਕੁਸ਼ਵਾਹਾ ਨੇ ਸੰਮਤ 1616 (1559 ਈ.), ਵੈਸਾਖ ਸੁਦੀ ਤੀਜ, ਦਿਨ ਸੋਮਵਾਰ ਨੂੰ, ਜ਼ਿਲ੍ਹਾ ਲੁਧਿਆਣਾ ਦੇ ਪਿੰਡ ਪਵਾਤ ਤੋਂ ਆ ਕੇ ਗੱਡੀ। ਦਰਿਆ ਸਤਲੁਜ ਦੇ ਖੱਬੇ ਕੰਢੇ 4 ਕੁ ਕਿਲੋਮੀਟਰ ਹਟ ਕੇ ਵੱਸਿਆ ਇਹ ਪਿੰਡ ਬੇਟ ਦੇ 25 – 30 ਪਿੰਡਾਂ ਦਾ ਕੇਂਦਰ ਹੈ
ਪਿੰਡ ਵਿੱਚ ਤੀਜਾ ਹਿੱਸਾ ਆਬਾਦੀ ਸੈਣੀਆਂ ਦੀ ਹੈ ਬਾਕੀ ਲੁਬਾਣੇ, ਰਾਮਦਾਸੀਏ, ਬਾਲਮੀਕ, ਰਾਜਪੂਤ, ਤਰਖਾਣਾਂ ਦੇ ਘਰਾਂ ਤੋਂ ਇਲਾਵਾ ਕੁਝ ਘਰ ਜੱਟਾਂ ਦੇ ਵੀ ਹਨ। ਪਿੰਡ ਵਿੱਚ ਦੋ ਗੁਰਦੁਆਰੇ ਤੇ ਦੋ ਮੰਦਰ ਹਨ। ਇਸ ਪਿੰਡ ਦੇ ਸ੍ਰੀ ਚਰਨ ਦਾਸ ਨੇ 1857 ਦੀ ਅਜ਼ਾਦੀ ਦੀ ਪਹਿਲੀ ਲੜਾਈ ਵਿੱਚ ਸ਼ਹੀਦੀ ਪਾਈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ