ਬਾਮ
ਸਥਿਤੀ :
ਤਹਿਸੀਲ ਮਲੋਟ ਦਾ ਪਿੰਡ ਬਾਮ, ਮੁਕਤਸਰ – ਪੰਨੀਵਾਲਾ – ਅਬੋਹਰ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਭਾਗਸਰ ਤੋਂ 11 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦੇ ਨਾਂ ਬਾਰੇ ਦੱਸਿਆ ਜਾਂਦਾ ਹੈ ਕਿ ਇੱਥੇ ਨੀਵੀਂ ਥਾਂ ਤੇ ਛੱਪੜ ਸੀ ਅਤੇ ਕੋਈ ਵਸੋਂ ਨੇੜੇ ਤੇੜੇ ਵੀ ਨਹੀਂ ਸੀ ਅਤੇ ਇੱਥੇ ਥਾਂ ਥਾਂ ਹੁੰਦੀ ਸੀ (ਭਾਵ ਪੰਛੀ ਹੀ ਬੋਲਦੇ ਸਨ) ਜਿਸ ਤੋਂ ਇਸ ਪਿੰਡ ਦਾ ਨਾਂ ਬਾਂ ਬਾਂ ਵਾਲੇ ਛੱਪੜ ਤੋਂ ਬਦਲ ਕੇ ‘ਬਾਮ’ ਪ੍ਰਸਿੱਧ ਹੋ ਗਿਆ।
ਪਿੰਡ ਵਿੱਚ ਇੱਕ ਬਹੁਤ ਹੀ ਵੱਡਾ ਅਤੇ ਸੁੰਦਰ ਗੁਰਦੁਆਰਾ ਹੈ। ਪਿੰਡ ਦੇ ਵਿਚਕਾਰ ਇੱਕ ਛੱਪੜ ਹੈ ਜਿੱਥੇ ਇਸ ਪਿੰਡ ਦੀ ਲੜਕੀ ਸਵੇਰ ਤੋਂ ਸਾਮ ਤੱਕ 46-47 ਸਾਲ ਲਗਾਤਾਰ ਰਹਿੰਦੀ ਰਹੀ ਹੈ, ਸਰਦੀ ਗਰਮੀ ਛਪੜ ਵਿੱਚ ਬਿਤਾਂਦੀ ਸੀ। ਉਸਦੀ ਸਮਾਧ ਛੱਪੜ ਦੇ ਕਿਨਾਰੇ ਹੈ ਅਤੇ ਉੱਥੇ ਹਰ ਪੂਰਨਮਾਸ਼ੀ ਨੂੰ ਮੇਲਾ ਲੱਗਦਾ ਹੈ।
ਇਕ ਹੋਰ ਕਰਨੀ ਵਾਲੇ ਬਾਬੇ ਹਰਨਾਮ ਗਿਰ ਦੀ ਸਮਾਧ ਹੈ ਜਿਸਦੀ ਲੋਕ ਮਾਨਤਾ ਕਰਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ