ਬਿਸ਼ਨੰਦੀ
ਸਥਿਤੀ:
ਤਹਿਸੀਲ ਜੈਤੋਂ ਦਾ ਪਿੰਡ ਬਿਸ਼ਨੰਦੀ, ਜੈਤੋਂ – ਬਠਿੰਡਾ ਸੜਕ ਤੋਂ 6 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਗੰਗਸਰ ਜੈਤੋਂ ਤੋਂ 10 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਤਕਰੀਬਨ ਸਵਾ ਦੋ ਸੌ ਸਾਲ ਪਹਿਲਾਂ ਸੰਤ ਬਾਬਾ ਬਿਸਨ ਦਾਸ ਨੇ ਵਸਾਇਆ ਸੀ। ਪਿੰਡ ਦਾ ਨਾਂ ਇਨ੍ਹਾਂ ਦੇ ਨਾਂ ‘ਤੇ ਹੀ ਪਿਆ ਹੈ। ਪਿੰਡ ਦੀ ਬਹੁਤੀ ਗਿਣਤੀ ਸਿੱਧੂ, ਬਰਾੜਾਂ ਦੀ ਹੈ। ਦੰਦੀਵਾਲ, ਢਿੱਲੋਂ ਗੋਤਾਂ ਤੋਂ ਬਿਨਾਂ ਨਾਈ, ਘੁਮਿਆਰ, ਦਰਜ਼ੀ, ਮਿਸਤਰੀ, ਪੰਡਿਤ, ਮਹਾਜਨ ਆਦਿ ਜਾਤੀਆਂ ਦੇ ਲੋਕ ਵੀ ਰਹਿੰਦੇ ਹਨ। ਪਿੰਡ ਦੇ ਦੱਖਣ ਵੱਲ ਇੱਕ ਸ਼ਾਨਦਾਰ ਗੁਰਦੁਆਰਾ ਹੈ
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ