ਬੀਰਮਪੁਰ
ਸਥਿਤੀ :
ਤਹਿਸੀਲ ਗੜ੍ਹਸ਼ੰਕਰ ਦਾ ਪਿੰਡ ਬੀਰਮਪੁਰ-ਹੁਸ਼ਿਆਰਪੁਰ ਸੜਕ ਤੋਂ 3 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਗੜ੍ਹਸ਼ੰਕਰ ਤੋਂ 3 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਘੋੜੇਵਾਹ ਰਾਜਪੂਤ ਰਾਏ ਬੈਰਮਦਾਸ ਨੇ ਕਈ ਸਦੀਆਂ ਪਹਿਲਾਂ ਵਸਾਇਆ। ਇਸੇ ਚਾਚੇ ਭਤੀਜੇ ਰਾਏ ਬੈਰਮਦਾਸ ਅਤੇ ਰਾਏ ਸ਼ੰਕਰ ਦਾਸ ਨੇ ਗੜ੍ਹਸ਼ੰਕਰ ਵਸਾਇਆ। 1947 ਦੀ ਵੰਡ ਵੇਲੇ ਇਹ ਮੁਸਲਮਾਨਾ ਦਾ ਘੁੱਗ ਵਸਦਾ ਪਿੰਡ ਸੀ। ਇੱਥੇ ਮਹਾਰਾਜਾ ਰਣਜੀਤ ਸਿੰਘ ਵੇਲੇ ਦਾ ਸਿੱਖਾਂ ਦਾ ਕਿਲ੍ਹਾ ਸੀ ਜਿਸ ਥਾਂ ਤੇ ਹੁਣ ਮੀਆਂ ਕਾਦਰ ਬਖਸ਼ ਦਾ ਰੋਜ਼ਾ ਹੈ। ਬੀਰਮਪੁਰ ਇਲਾਕੇ ਭਰ ਵਿੱਚ ਮੇਲਾ ਰੋਸ਼ਨੀ ਕਰਕੇ ਅਤੇ ਚੂਨੇ ਦੀਆਂ ਖਾਨਾਂ ਹੋਣ ਕਰਕੇ ਪ੍ਰਸਿੱਧ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ