ਬੁਰਜ ਹਮੀਰਾ
ਸਥਿਤੀ :
ਤਹਿਸੀਲ ਨਿਹਾਲ ਸਿੰਘ ਵਾਲਾ ਦਾ ਪਿੰਡ ਬੁਰਜ ਹਮੀਰਾ, ਮੋਗਾ – ਬਰਨਾਲਾ ਸੜਕ ਤੋਂ 4 ਕਿਲੋਮੀਟਰ ਦੂਰ ਸਥਿਤ ਹੈ ਅਤੇ ਮੋਗਾ ਰੇਲਵੇ ਸਟੇਸ਼ਨ ਤੋਂ 46 ਕਿਲੋਮੀਟਰ ਦੂਰ है।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਦੀਨਾ ਕਾਂਗੜ ਦੇ ਬਾਨੀ ਦੇ ਖਾਨਦਾਨ ਵਿਚੋਂ ਲਖਮੀਰ ਦੇ ਪੋਤਰੇ ਹਮੀਰੇ ਨੇ 1800 ਬਿਕਰਮੀ ਦੇ ਲਗਭਗ ਇਸ ਪਿੰਡ ਨੂੰ ਵਸਾਇਆ ਤੇ ਉਸਦੇ ਆਪਣੇ ਨਾਂ ‘ਤੇ ਹੀ ਕੱਚੀ ਰੇਤ ਨਾਲ ਉਸਾਰੇ ਇਸ ਬੁਰਜ ਦਾ ਨਾਂ ‘ਬੁਰਜ ਹਮੀਰਾ’ ਪਿਆ।
ਪਿੰਡ ਵਿੱਚ ਜੱਟਾਂ ਵਿਚੋਂ ਸਿੱਧੂ, ਬਰਾੜ, ਧਾਲੀਵਾਲ, ਢਿੱਲੋਂ ਅਤੇ ਮਰੜ ਗੋਤ ਦੇ ਲੋਕ ਹਨ। ਚੌਥਾ ਹਿੱਸਾ ਪਿੰਡ ਦੀ ਆਬਾਦੀ ਹਰੀਜਨਾਂ, ਨਾਈਆਂ, ਮੁਸਲਮਾਨ, ਮਿਸਤਰੀ ਅਤੇ ਜੁਲਾਹਿਆਂ ਦੀ ਹੈ।
ਪਿੰਡ ਵਿੱਚ ਬਾਬਾ ਬੰਸਰੀ ਵਾਲੇ ਦਾ ਗੁਰਦੁਆਰਾ ਹੈ ਜਿਸ ਦਾ ਪ੍ਰਬੰਧ ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ