ਬੁਲ੍ਹੋਵਾਲ
ਸਥਿਤੀ :
ਤਹਿਸੀਲ ਹੁਸ਼ਿਆਰਪੁਰ ਦਾ ਪਿੰਡ ਬੁਲ੍ਹੋਵਾਲ, ਹੁਸ਼ਿਆਰਪੁਰ – ਟਾਂਡਾ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਹੁਸ਼ਿਆਰਪੁਰ ਤੋਂ 16 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਔਰੰਗਜ਼ੇਬ ਦੇ ਰਾਜ ਵੇਲੇ ਵੱਸਿਆ। ਬਜਵਾੜੇ ਤੋਂ ਉਸਮਾਨ ਖਾਂ ਇੱਥੇ ਆਇਆ ਤੇ ਵੱਸਿਆ। ਉਸਦੇ ਤਿੰਨ ਲੜਕਿਆਂ ਬੁੱਲ ਖਾਂ, ਅਲੂ ਖਾਂ ਅਤੇ ਦਲੂ ਖਾਂ ਨੇ ਤਿੰਨ ਵੱਖਰੇ-ਵੱਖਰੇ ਪਿੰਡ ਬੁਲ੍ਹੋਵਾਲ, ਆਲੋਵਾਲ ਅਤੇ ਦਾਲੋਵਾਲ ਆਪਣੇ ਆਪਣੇ ਨਾਂ ‘ਤੇ ਵਸਾਏ। ਸੰਨ 1947 ਤੱਕ ਇੱਥੇ ਮੁਸਲਮਾਨਾਂ ਦਾ ਜ਼ੋਰ ਸੀ ਪਰ ਹੁਣ ਇੱਥੇ ਮੁਸਲਮਾਨਾਂ ਦਾ ਕੋਈ ਘਰ ਨਹੀਂ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ