ਬੁੱਢਲਾਡਾ ਪਿੰਡ ਦਾ ਇਤਿਹਾਸ | Budhlada Village History

ਬੁੱਢਲਾਡਾ 

ਬੁੱਢਲਾਡਾ ਪਿੰਡ ਦਾ ਇਤਿਹਾਸ |  Budhlada Village History

ਸਥਿਤੀ :

ਤਹਿਸੀਲ ਬੁੱਢਲਾਡਾ ਦਾ ਪਿੰਡ ਬੁੱਢਲਾਡਾ, ਬੁੱਢਲਾਡਾ – ਭੀਖੀ ਸੜਕ ਤੋਂ 1 ਕਿਲੋਮੀਟਰ ਤੇ ਹੁਣ ਬੁਢਲਾਡਾ ਸ਼ਹਿਰ ਵਿੱਚ ਮਿਲ ਗਿਆ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਸਵਾ ਕੁ ਸੱਤ ਸੌ ਸਾਲ ਪਹਿਲਾਂ ਇਹ ਪਿੰਡ ਗੁੱਜਰ ਬਰਾਦਰੀ ਦੇ ਦੋ ਸਕੇ ਭਰਾਵਾਂ ਬੁੱਢਾ ਅਤੇ ਲਾਡਾ ਨੇ ਵਸਾਇਆ ਸੀ। ਉਦੋਂ ਇਹ ਜੰਗਲ ਹੁੰਦਾ ਸੀ। ਪਿੰਡ ਦਾ ਨਾਂ ਦੋਵਾਂ ਭਰਾਵਾਂ ਦੇ ਨਾਂ ‘ਦੇ ਬੁੱਢਲਾਡਾ ਰੱਖਿਆ ਗਿਆ।

ਪਿੰਡ ਬੁੱਢਲਾਡਾ ਵਿੱਚ ਮੁਗਲਾਂ ਦੇ ਸਮੇਂ ਦਾ ਕਿਲ੍ਹਾ ਮੌਜੂਦ ਹੈ। ਤੇਰਵੀਂ ਸਦੀ ਦੇ ਕਰੀਬ ਇਸ ਪਿੰਡ ਦੇ ਆਲੇ-ਦੁਆਲੇ ਦੇ 12 ਪਿੰਡ ਵੀ ਇਸ ਜਗੀਰ ਵਿੱਚ ਸ਼ਾਮਲ ਸਨ। ਸੰਨ 1850 ਦੇ ਕਰੀਬ ਪੰਜਾਬ ਤੇ ਅੰਗਰੇਜ਼ਾਂ ਦਾ ਕਬਜ਼ਾ ਹੋਇਆ ਤਾਂ ਇਸ ਇਲਾਕੇ ਨੂੰ ਜ਼ਿਲ੍ਹਾ ਕਰਨਾਲ ਵਿੱਚ ਸ਼ਾਮਲ ਕੀਤਾ ਗਿਆ। ਕਰਨਾਲ ਦੂਰ ਹੋਣ ਕਾਰਨ ਲੋਕਾਂ ਦੀਆਂ ਕੋਸ਼ਿਸ਼ਾਂ ਕਰਕੇ ਇਸ ਨੂੰ ਬਾਅਦ ਵਿੱਚ ਤਹਿਸੀਲ ਹਿਸਾਰ ‘ਚ ਸ਼ਾਮਲ ਕਰ ਦਿੱਤਾ ਗਿਆ। ਸੰਨ 1950 ਤੱਕ ਇਹ ਇਲਾਕਾ ਹਿਸਾਰ ਜ਼ਿਲ੍ਹੇ ਵਿੱਚ ਰਿਹਾ ਜੋ ਚਾਰੇ ਪਾਸਿਉਂ ਰਿਆਸਤ ਪਟਿਆਲਾ ਦੇ ਇਲਾਕੇ ਨਾਲ ਮਿਲਿਆ ਹੋਇਆ ਸੀ। 1950 ਵਿੱਚ ਇਹ ਇਲਾਕਾ ਜ਼ਿਲ੍ਹਾ ਹਿਸਾਰ ਵਿੱਚੋਂ ਕੱਢ ਕੇ ਜ਼ਿਲ੍ਹਾ ਬਠਿੰਡਾ ਵਿੱਚ ਸ਼ਾਮਲ ਕੀਤਾ ਗਿਆ। ਸੰਨ 1675 ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਆਨੰਦਪੁਰ ਸਾਹਿਬ ਤੋਂ ਦਿੱਲੀ ਨੂੰ ਜਾਂਦੇ ਹੋਏ ਇੱਥੋਂ ਦੀ ਲੰਘੇ ਸਨ ਤੇ ਕੁੱਝ ਸਮਾਂ ਇੱਥੇ ਠਹਿਰੇ ਸਨ। ਉਨ੍ਹਾਂ ਦੀ ਯਾਦਗਾਰ ਵਿੱਚ ਇੱਥੇ ਇੱਕ ਗੁਰਦੁਆਰਾ ਬਣਿਆ ਹੋਇਆ ਹੈ। ਆਜ਼ਾਦੀ ਤੋਂ ਪਹਿਲਾਂ ਇਹ ਪਿੰਡ ਸੁਤੰਤਰਤਾ ਸੰਗਰਾਮੀਆਂ ਦਾ ਗੜ੍ਹ ਰਿਹਾ ਹੈ।

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!