ਬੇਗਮਪੁਰਾ
ਸਥਿਤੀ :
ਤਹਿਸੀਲ ਹੁਸ਼ਿਆਰਪੁਰ ਦਾ ਪਿੰਡ ਬੇਗਮਪੁਰ, ਬੁੱਲੇਵਾਲ-ਭੋਗਪੁਰ ਸੜਕ ਤੋਂ 4 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਭੋਗਪੁਰ ਤੋਂ 10 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਤਕਰੀਬਨ ਪੌਣੇ ਤਿੰਨ ਸੌ ਸਾਲ ਪਹਿਲਾਂ ਭਬੂੰਦਰ ਸਿੰਘ ਨਾਂ ਦੇ ਵਿਅਕਤੀ ਨੇ ਵਸਾਇਆ। ਪਿੰਡ ਵਿੱਚ ਇੱਕ ਦਿਆਲੂ ਇਸਤਰੀ ਬੇਗੋ ਬ੍ਰਾਹਮਣੀ ਸੀ ਜਿਸ ਦੇ ਨਾਂ ਤੇ ਪਿੰਡ ਵਿੱਚ ਇੱਕ ਖੂਹ ਹੈ ਅਤੇ ਉਸਦੇ ਨਾਂ ਤੇ ਹੀ ਪਿੰਡ ਦਾ ਨਾਂ ਬੇਗਮਪੁਰਾ ਪਿਆ।
ਇਸ ਪਿੰਡ ਵਿੱਚ ਬਠਿੰਡਾ ਇਲਾਕੇ ਦੇ ਇੱਕ ਬਜ਼ੁਰਗ ਨੇ ਡੇਰਾ ਲਾਇਆ ਜੋ ਗਤਾਂਗ ਗੋਤ ਦਾ ਸੀ। ਉਸਨੇ ਇੱਕ ਚਮਿਆਰੀ ਨਾਲ ਵਿਆਹ ਕਰਾ ਲਿਆ। ਜੱਟ ਦੀ ਔਲਾਦ ਉਸਦੇ ਮਰਨ ਉਪਰੰਤ ਚਮਿਆਰਾਂ ਵੱਲ ਝੁੱਕਦੀ ਝੁੱਕਦੀ ਚਮਿਆਰ ਹੋ ਗਈ। ਇਹਨਾਂ ਕੋਲ ਪਿੰਡ ਦੀ ਸਾਰੀ ਜ਼ਮੀਨ ਸੀ। ਇਸ ਕਰਕੇ ਇੱਥੇ ਹਰੀਜਨਾਂ ਕੋਲ ਬਹੁਤ ਜ਼ਮੀਨ ਹੈ। ਪਿੰਡ ਵਿੱਚ ਹਰੀਜਨਾਂ, ਤਰਖਾਣ, ਲੁਹਾਰ, ਝਿਊਰ, ਘੁਮਿਆਰ, ਬਾਲਮੀਕਿ ਅਤੇ ਜੱਟ ਪਰਿਵਾਰ ਵਸਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ