ਬੋਤੀਆਂ ਵਾਲਾ
ਸਥਿਤੀ :
ਤਹਿਸੀਲ ਜ਼ੀਰਾ ਦਾ ਪਿੰਡ ਬੋਤੀਆਂ ਵਾਲਾ, ਜ਼ੀਰਾ – ਮੱਲਾਂ ਵਾਲਾ ਸੜਕ ‘ਤੇ ਸਥਿਤ ਹੈ ਅਤੇ ਮੱਲਾਂ ਵਾਲਾ ਰੇਲਵੇ ਸਟੇਸ਼ਨ ਤੋਂ 16 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
1853-54 ਦੇ ਬੰਦੋਬਸਤ ਅਨੁਸਾਰ ਪਿੰਡ ਬੋਤੀਆਂ ਵਾਲਾ ‘ਤੇ ਡੋਗਰ ਮੁਸਲਮਾਨਾਂ ਦਾ ਕਬਜ਼ਾ ਸੀ ਕਿਉਂਕਿ ਉਹਨਾਂ ਦਾ ਗੋਤ ਜਾਂ ਅੱਲ ਬੋਤੀ ਸੀ ਇਸ ਕਰਕੇ ਇਸ ਪਿੰਡ ਨੂੰ ਬੋਤੀਆਂ ਵਾਲਾ ਕਰਕੇ ਜਾਣਿਆ ਜਾਂਦਾ ਸੀ। ਸਿੱਖ ਮਿਸਲਾਂ ਦੀ ਚੜ੍ਹਤ ਸਮੇਂ ਮੁਸਲਮਾਨਾਂ ਦਾ ਜ਼ੋਰ ਇੱਥੋਂ ਖਤਮ ਹੋ ਗਿਆ। ਢਿੱਲੋਂ ਗੋਤ ਦੇ ਜੱਟ ਸਿੱਖਾਂ ਨੇ ਮਹਾਰਾਜਾ ਸ਼ੇਰ ਸਿੰਘ ਦੀ ਅਮਲਦਾਰੀ ਸਮੇਂ (1841 – 42) ਅੰਬਰਹਰ ਪ੍ਰਗਣੇ ਦੇ ਕਾਰਦਾਰ ਗੁਲਾਮ ਮੁਸਤਫਾ ਪਾਸੋਂ ਇਜ਼ਾਜ਼ਤ ਲੈ ਕੇ ਪਿੰਡ ਦਾ ਕਬਜ਼ਾ ਕੀਤਾ ਅਤੇ ਪਿੰਡ ਦਾ ਨਾਂ ‘ਸਿੱਖਾਂ ਵਾਲਾ’ ਰੱਖਿਆ। ਪਰ ਇਹ ਨਾਮ ਪ੍ਰਚਲਤ ਨਾਂ ਹੋ ਸਕਿਆ ਅਤੇ ਪਹਿਲਾਂ ਪ੍ਰਚਲਤ ਨਾਮ ਬੋਤੀਆਂ ਵਾਲਾ ਹੀ ਮਸ਼ਹੂਰ ਹੋਇਆ।
ਪਿੰਡ ਦੀ ਵਸੋਂ ਢਿੱਲੋਂ ਗੋਤ ਦੇ ਜੱਟ ਸਿੱਖਾਂ ਤੇ ਮਜ਼੍ਹਬੀ ਸਿੱਖਾਂ ਦੀ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ