ਬ੍ਰਹਮਪੁਰਾ
ਸਥਿਤੀ :
ਤਹਿਸੀਲ ਨੰਗਲ ਦਾ ਪਿੰਡ ਬ੍ਰਹਮਪੁਰਾ, ਨੰਗਲ – ਰੋਪੜ ਸੜਕ ‘ਤੇ ਸਥਿਤ ਨੰਗਲ ਤੋਂ 14 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਮੁਗ਼ਲ ਕਾਲ ਸਮੇਂ ਵੱਸਿਆ ਦੱਸਿਆ ਜਾਂਦਾ ਹੈ। ਬਿਲਾਸਪੁਰ ਦੇ ਰਾਜੇ ਤੋਂ ਤੰਗ ਆ ਕੇ ਕੁਝ ਪਹਾੜੀ ਬ੍ਰਾਹਮਣ ਇੱਥੇ ਸਤਲੁਜ ਦੇ ਕੰਢੇ ਜੰਗਲ ਵਿੱਚ ਆ ਕੇ ਵੱਸ ਗਏ ਜਿਨ੍ਹਾਂ ਨੇ ਇਸ ਪਿੰਡ ਦਾ ਨਾਂ ਬ੍ਰਹਮਪੁਰ ਰੱਖਿਆ। ਪਿੰਡ ਵਿੱਚ ਖੱਤਰੀ, ਸੈਣੀ, ਬ੍ਰਾਹਮਣ, ਜੱਟ, ਹਰੀਜਨ, ਰਾਜਪੂਤ, ਬਾਲਮੀਕ ਅਤੇ ਬ੍ਰਾਤੀਆਂ ਦੇ ਘਰ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ