ਬੜਵਾ
ਸਥਿਤੀ :
ਤਹਿਸੀਲ ਅਨੰਦਪੁਰ ਦਾ ਪਿੰਡ ਬੜਵਾ, ਨੂਰਪੁਰ ਬੇਦੀ – ਬੁੰਗਾ ਸਾਹਿਬ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਕੀਰਤਪੁਰ ਤੋਂ 11 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਦਾ ਇਤਿਹਾਸ ਬਹੁਤ ਪੁਰਾਣਾ ਹੈ। ਪਿੰਡ ਦਾ ਨਾਂ ‘ਬੱਡਾਂ’ ਤੋਂ ਪਿਆ ਲੱਗਵਾ ਹੈ। ਇਸ ਪਿੰਡ ਵਿੱਚ ‘ਬੱਡਾਂ’ (ਜੰਗਲੀ ਫੁੱਲ) ਬਹੁਤ ਹੁੰਦੀਆਂ ਹਨ। ਇੱਥੋਂ ਦੇ ਲੋਕ ਪਹਿਲਾਂ ਮਰੂਸੀ ਸਨ ਅਤੇ ਜ਼ਮੀਨ ਦਾ ਮਾਲਕ ਰਾਏ ਸਾਹਿਬ ਲਾਲਪੁਰ ਵਾਲਾ ਸੀ। ਪਿੰਡ ਦੇ ਲੋਕਾਂ ਨੇ ਏਕਾ ਕਰਕੇ ਜ਼ਮੀਨ ‘ਤੇ ਕਬਜ਼ਾ ਕਰ ਲਿਆ ਅਤੇ ਤਕਰੀਬਨ ਸਵਾ ਦੋ ਮੌਤ ਸਾਲ ਤੋਂ ਜ਼ਮੀਨ ਦੇ ਮਾਲਕ ਹਨ। ਪਿੰਡ ਵਿੱਚ ਦੋ ਇਤਿਹਾਸਕ ਗੁਰਦੁਆਰੇ ਹਨ। ਗੁਰੂ ਗੋਬਿੰਦ ਸਿੰਘ ਜੀ ਵੀ ਇੱਥੇ ਆਏ। ਇੱਥੇ ਗੁਰਦੁਆਰਾ ‘ਗੁਰੂ ਕੇ ਖੂਹ’ ਹੈ ਜਿੱਥੇ ਹਰ ਸਾਲ ਭਾਰੀ ਮੇਲਾ ਲੱਗਦਾ ਹੈ। ਦੂਸਰਾ ਗੁਰਦੁਆਰਾ ‘ਭਗਤ ਸੈਣ’ ਦਾ ਹੈ। ਪਿੰਡ ਵਿੱਚ ਇੱਕ ਹੋਰ ਗੁਰਦੁਆਰਾ ਤੇ ਮੰਦਰ ਹੈ
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ