ਬੱਜੋ
ਸਥਿਤੀ :
ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਵਜੋਂ, ਰਾਹੋਂ-ਫਿਲੌਰ ਸੜਕ ਤੋਂ 5 ਕਿਲੋਮੀਟਰ ਦੂਰ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਰਾਹੋਂ ਤੋਂ 9 ਕਿਲੋਮੀਟਰ ਦੀ ਦੂਰੀ ਤੇ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਕਿਸੇ ਵੇਲੇ ਇਹ ਪਿੰਡ ਹੇੜੀਆਂ ਦਾ ਹਿੱਸਾ ਸੀ । ਹੇੜੀਆਂ ਪਿੰਡ ਵਿੱਚ ਸਿੱਖਾ ਦਾ ਪ੍ਰਭਾਵ ਬਹੁਤ ਜ਼ਿਆਦਾ ਸੀ ਅਤੇ ਬੱਜੋਂ ਵਾਲੀ ਜਗ੍ਹਾ ਤੇ ਰੰਗੜੀ ਦਾ ਖੇੜਾ ਸੀ। ਹੇਤੀਆਂ ਦੇ ਸਿੱਖਾਂ ਨੇ ਇਸ ਖੇੜੇ ਤੇ ਕਬਜ਼ਾ ਕਰ ਲਿਆ ਅਤੇ 350 ਏਕੜ ਜ਼ਮੀਨ ਹੇੜੀਆਂ ਵਿੱਚ ਮਿਲਾ ਲਈ। ਬਹੁਤ ਦੇਰ ਤੱਕ ਵੱਖਰੇ ਪਿੰਡ ਦੀ ਕੋਈ ਹੋਂਦ ਨਾ ਰਹੀ। ਹੇੜੀਆਂ ਵਿੱਚ ਕਿਸੇ ਗਲੋਂ ਆਪਸ ਵਿੱਚ ਲੜਾਈ ਹੋ ਗਈ ਅਤੇ ਕੁਝ ਲੋਕਾਂ ਨੇ ਲਭ ਕੇ ਥੋੜ੍ਹੀ ਦੂਰ ਜਾ ਕੇ ਨਵਾਂ ਪਿੰਡ ਵਸਾ ਲਿਆ। ਕਿਉਂਕਿ ਹੇੜੀਆਂ ਵਿੱਚ ਵੱਜ (ਲੜ) ਕੇ ਆਏ ਸਨ ਇਸ ਕਰਕੇ ਪਿੰਡ ਨਾਂ ‘ਬੱਜੋ’ (ਵਜੋਂ) ਰੱਖ ਦਿੱਤਾ ਗਿਆ।
ਦਾ ਪਿੰਡ ਵਿੱਚ ਬਾਬਾ ਬਿਸ਼ਨੂੰ ਦੀ ਯਾਦ ਵਿੱਚ ਗੁਰਦੁਆਰਾ ਹੈ ਜੋ ਸੰਤ ਸਨ ਅਤੇ ਲੋਕਾਂ ਨੂੰ ਪ੍ਰਭੂ-ਭਗਤੀ ਵੱਲ ਪ੍ਰੇਰਦੇ ਰਹਿੰਦੇ ਸਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ