ਬੱਢਲ
ਸਥਿਤੀ :
ਤਹਿਸੀਲ ਅਨੰਦਪੁਰ ਸਾਹਿਬ ਦਾ ਪਿੰਡ ਬੱਢਲ, ਰੂਪ ਨਗਰ – ਨੰਗਲ ਸੜਕ ਤੋਂ 1 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਅਨੰਦਪੁਰ ਸਾਹਿਬ ਤੋਂ 3 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਕੋਟਲਾ ਪਿੰਡ ਨਾਲੋਂ ਕੱਟ ਕੇ (ਵੱਡ) ਕੇ ਬਣਾਇਆ ਗਿਆ ਸੀ ਜਿਸ ਕਰਕੇ ਇਸ ਪਿੰਡ ਦਾ ਨਾਂ ‘ਬੱਢਲ” ਜਾਂ ‘ਬੱਡਲ’ ਪੈ ਗਿਆ। ਪਹਾੜੀ ਜਗ੍ਹਾ ਹੋਣ ਕਰਕੇ ਪਿੰਡ ਦੀ ਜ਼ਮੀਨ ਖਿੰਡਰੀ ਹੋਈ ਹੈ ਜਿਸ ਨੂੰ ਜਿੱਥੇ ਜਗ੍ਹਾ ਮਿਲੀ ਉੱਥੇ ਹੀ ਵਸ ਗਿਆ . ਇਸ ਕਰਕੇ ਪਿੰਡ ਵਿੱਚ ਰਾਜਪੂਤਾਂ, ਪੰਡਤਾ, ਹਰੀਜਨਾਂ, ਰਾਮਦਾਸੀਏ, ਸਿੱਖਾਂ, ਸੈਣੀਆਂ ਆਦਿ ਦੇ ਛੇ ਵਾਸ ਬਣ ਗਏ।
ਇੱਥੇ ਛੇਵੀਂ ਪਾਤਸ਼ਾਹੀ ਦਾ ਗੁਰਦੁਆਰਾ ਮਿੱਠਾਸਰ ਹੈ। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਇੱਥੇ ਖੂਹ’ ਪੁਟਵਾਇਆ ਸੀ। ਜਿਸ ‘ ਦਾ ਪਾਣੀ ਮਿੱਠਾ ਸੀ । ਗੁਰਦੁਆਰੇ ਦਾ ਪ੍ਰਬੰਧ ਨਿਹੰਗ ਸਿੰਘਾਂ ਦੇ ਹੱਥ ਹੈ। ਪਿੰਡ ਫੌਜੀਆਂ ਦਾ ਪਿੰਡ ਹੈ ਅਤੇ ਹਰ ਘਰ ਵਿਚੋਂ ਕੋਈ ਮੈਂਬਰ ਫੌਜੀ ਜ਼ਰੂਰ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ