ਭਟਨੂਰਾ ਲਬਾਣਾ
ਸਥਿਤੀ :
ਤਹਿਸੀਲ ਜਲੰਧਰ ਦਾ ਪਿੰਡ ਭਟਨੂਰਾ ਲਭਾਣਾ, ਭੋਗਪੁਰ-ਭੁਲੱਥ ਸੜਕ ਤੋਂ 1 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਭੋਗਪੁਰ ਤੋਂ 5 ਕਿਲੋਮੀਟਰ ਦੂਰ ਸਥਿਤ ਹੈ। ਇਹ ਜਲੰਧਰ ਜਿਲ੍ਹੇ ਦਾ ਆਖਰੀ ਪਿੰਡ ਹੈ ਇਸੇ ਤੋਂ ਅੱਗੇ ਜਿਲ੍ਹਾ ਕਪੂਰਥਲਾ ਸ਼ੁਰੂ ਹੋ ਜਾਂਦਾ ਹੈ। ਨਾਲ ਹੀ ਪਿੰਡ ਭਟਨੂਰਾ (ਥੇਹ ਵਾਲਾ) ਜਿਲ੍ਹਾ ਕਪੂਰਥਲਾ ਵਿੱਚ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਦੇ ਬਜ਼ੁਰਗਾਂ ਮੁਤਾਬਕ ਇਹ ਪਿੰਡ ਮਾਈ ਭਟਣੀ ਦਾ ਖੇੜਾ ਸੀ ਜਿਸ ਤੋਂ ਪਿੰਡ ਦਾ ਨਾਂ ਭਟਨੂਰਾ ਪਿਆ। ਪਿੰਡ ਦੇ ਲੋਕ ਇੱਥੇ ਦੇ ਜੱਦੀ ਵਸਨੀਕ ਹਨ ਅਤੇ ਬਹੁਤੀ ਅਬਾਦੀ ਲਬਾਣਾ ਬਰਾਦਰੀ ਦੀ ਹੈ।
ਇਹ ਪਿੰਡ ਜਹੁਰੇ ਵਾਲੇ ਜਨਮੇਜੇ ਦੇ ਸਮੇਂ ਦਾ ਬੱਝਿਆ ਹੋਇਆ ਪਿੰਡ ਹੈ। ਇੱਕ ਕਹਾਣੀ ਇਸ ਪਿੰਡ ਨਾਲ ਜੁੜੀ ਹੈ ਜੋ ਇਸ ਤਰ੍ਹਾਂ ਹੈ ਕਿ ਥੇਹ ਵਾਲੇ ਭਟਨੂਰੇ ਤੋਂ ਇੱਕ ਭਟਣੀ ਇਸ ਭਟਨੂਰੇ ਤੱਕ ਨਾਚ ਕਰਦੀ ਹੋਈ ਆ ਗਈ। ਇੱਥੋਂ ਦੇ ਰਾਜੇ ਨੂੰ ਉਸਦਾ ਨਾਚ ਬਹੁਤ ਚੰਗਾ ਲੱਗਾ ਤੇ ਉਸਨੇ ਭਟਣੀ ਨੂੰ ਕੁਝ ਮੰਗਣ ਲਈ ਕਿਹਾ। ਉਸਦੇ ਨਾਂਹ ਕਰਨ ਤੇ ਵੀ ਰਾਜੇ ਨੇ ਉਸਨੂੰ ਜਰੂਰ ਕੁਝ ਮੰਗਣ ਲਈ ਕਿਹਾ, ਜਿਸ ਤੇ ਉਸਨੇ ਰਾਜੇ ਦਾ ਸਿਰ ਮੰਗ ਲਿਆ ‘ ਤੇ ਇਹ ‘ ਵੀ ਕਿਹਾ ਕਿ ਉਹ ਸਿਰ ਆਪ ਕੱਟ ਕੇ ਦੇਵੇ। ਰਾਜੇ ਨੇ ਆਪਣਾ ਸਿਰ ਧੜ ਤੋਂ ਅਲਗ ਕਰ ਦਿੱਤਾ। ਭੱਟਣੀ ਨੇ ਸੋਚਿਆ ਕਿ ਉਸਨੇ ਇਹ ਚੰਗਾ ਨਹੀਂ। ਕੀਤਾ-ਉਸਨੇ ਸਿਰ ਰਾਜੇ ਦੇ ਧੜ ਤੇ ਫੇਰ ਜੋੜ ਦਿੱਤਾ। ਰਾਜੇ ਨੇ ਭਟਣੀ ਨੂੰ ਕਿਹਾ ਕਿ ਜੇ ਤੇਰੇ ਵਿੱਚ ਇਤਨੀ ਸ਼ਕਤੀ ਹੈ ਤਾਂ ਮੇਰੇ ਅੰਦਰੋਂ ਹੋਰ ਸਿਰ ਕੱਢ ਕੇ ਲੱਗਾ- ਜਿਸ ਤੇ ਭਟ ਨੇ ਇਸ ਤਰ੍ਹਾਂ ਹੀ ਕੀਤਾ। ਕਹਿੰਦੇ ਹਨ ਕਿ ਇਸੇ ਕਰਕੇ ਇਸ ਇਲਾਕੇ ਵਿੱਚ ਲੋਕਾਂ ਦੇ। ਸਿਰ ਛੋਟੇ ਹਨ।
ਇਹ ਪਿੰਡ ਫੌਜੀਆਂ ਦਾ ਪਿੰਡ ਹੈ। ਹਰ ਘਰ ਵਿਚੋਂ ਇੱਕ ਬੰਦਾ ਫੌਜ ਵਿੱਚ ਜਰੂਰ ਹੈ ਪਹਿਲੀ ਵੱਡੀ ਜੰਗ ਵਿੱਚ ਪਿੰਡ ਦੇ 85 ਆਦਮੀ ਗਏ ਸਨ ਜਿਹਨਾਂ ਵਿਚੋਂ 7 ਆਦਮੀ ਸ਼ਹੀਦ ਹੋਏ ਸਨ। ਪਿੰਡ ਵਾਲਿਆਂ ਨੇ ਇਸ ਲੜਾਈ ਦਾ ਇੱਕ ਪੱਥਰ ਗੁਰਦੁਆਰੇ ਵਿੱਚ ਲੁਆਇਆ ਹੋਇਆ ਹੈ। ਵਿਦਿਅਕ ਪੱਖੋਂ ਪਿੰਡ ਨੇ ਬਹੁਤ ਤਰੱਕੀ ਕੀਤੀ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ