ਭਰੋ ਮਜਾਰਾ
ਸਥਿਤੀ :
ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਭਰੋ ਮਜਾਰਾ, ਬੰਗਾ-ਫਗਵਾੜਾ ਸੜਕ ਤੋਂ 4 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਬਹਿਰਾਮ ਤੋਂ 4 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਕ ਦੰਦ ਕਥਾ ਮੁਤਾਬਕ ਇਹ ਪਿੰਡ ਗੁਣਾਚੌਰ ਪਿੰਡ ਦੀ ਉਪਜ ਹੈ। ਗੁਣਾਚੌਰ ਤੇ ਗੋਪੀ ਚੰਦ ਦਾ ਰਾਜ ਸੀ। ਇਸ ਪਿੰਡ ਵਿੱਚ ਛੋਟੇ ਮਜ਼ਾਰੇ ਖੇਤੀ ਕਰਦੇ ਸਨ ਅਤੇ ਜ਼ਮੀਨ ਗੋਪੀ ਚੰਦ ਦੀ ਸੀ। ਜਦੋਂ ਸਿੱਖਾਂ ਦੇ ਰਾਜ ਸਮੇਂ ਮੁਜਾਰਿਆਂ ਨੂੰ ਜ਼ਮੀਨਾਂ ਦੀ ਮਲਕੀਅਤ ਮਿਲੀ ਤਾਂ ਪਿੰਡ ਦਾ ਨਾਂ ਮਜਾਰਾ ਮੁਜਾਰਿਆਂ ਤੋਂ ਪੈ ਗਿਆ। ਇੱਥੇ ਭਾਰੀ ਫਸਲ ਉੱਗਦੀ। ਸੀ ਅਤੇ ਮਜਾਰੇ ਕਈ ਪਿੰਡ ਹੋਣ ਕਰਕੇ ਵਖਰੇਵੇਂ ਖਾਤਰ ਇਸ ਨੂੰ ‘ਭਰੋ ਮਜਾਰਾ’ ਕਹਿਣ ਲੱਗ ਪਏ।
ਇਸ ਸਮੁੱਚੇ ਪਿੰਡ ਤੇ ਕੂਕਾ ਲਹਿਰ ਦਾ ਬਹੁਤ ਪ੍ਰਭਾਵ ਰਿਹਾ ਹੈ। ਇਸ ਪਿੰਡ ਦੇ ਬਹੁਤ ਵਿਅਕਤੀਆਂ ਨੇ ਇਸ ਲਹਿਰ ਵਿੱਚ ਹਿੱਸਾ ਲਿਆ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ