ਭਾਗੋ ਕੇ
ਸਥਿਤੀ :
ਤਹਿਸੀਲ ਜ਼ੀਰਾ ਦਾ ਪਿੰਡ ਭਾਗੋ ਕੇ, ਜ਼ੀਰਾ – ਮੱਲਾਂ ਵਾਲਾ ਸੜਕ ‘ਤੇ ਸਥਿਤ ਹੈ। ਅਤੇ ਰੇਲਵੇ ਸਟੇਸ਼ਨ ਮਲਾਂਵਾਲਾ ਤੋਂ 6 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਦੰਦ ਕਥਾਵਾਂ ਅਨੁਸਾਰ ਭਾਗੋ ਕੇ ਪਿੰਡ ਸਵਾ ਚਾਰ ਸੌ ਸਾਲ ਪਹਿਲਾਂ ਭਾਗੋ ਬਾਹਮਣੀ ਦੇ ਨਾਂ ‘ਤੇ ਵੱਸਿਆ ਹੈ। ਪਿੰਡ ਤਿੰਨ ਬਸਤੀਆਂ ਵਿੱਚ ਵੰਡਿਆ ਹੋਇਆ ਹੈ ਅਤੇ ਇਹਨਾਂ ਤਿੰਨਾਂ ਦੇ ਵਿਚਕਾਰ ਗੁਰੂ ਤੇਗ ਬਹਾਦਰ ਸਾਹਿਬ ਨਾਲ ਸੰਬੰਧਿਤ ਗੁਰਦੁਆਰਾ ਹੈ ਜਿੱਥੇ ਗੁਰੂ ਸਾਹਿਬ ਨੇ ਬਾਲ ਅਵਸਥਾ ਵਿੱਚ ਘੋੜਾ ਜੰਡ ਦੇ ਦਰਖਤ ਨਾਲ ਕਿੱਲਾ ਠੋਕ ਕੇ ਬੰਨ੍ਹ ਕੇ ਆਰਾਮ ਕੀਤਾ ਸੀ। ਇਸ ਜਗ੍ਹਾ ਨੂੰ ਮੁਸਲਮਾਨਾਂ ਦੇ ਸਮੇਂ ਵੀ ਪੂਜਨੀਕ ਜਗ੍ਹਾ ਮੰਨਿਆ ਜਾਂਦਾ ਸੀ ਉਦੋਂ ਇੱਥੇ ਗੁਰਦੁਆਰਾ ਨਹੀਂ ਸੀ। ਦੇਸ਼ ਦੀ ਵੰਡ ਤੋਂ ਪਹਿਲਾਂ ਮੁਸਲਮਾਨਾਂ, ਹਿੰਦੂਆਂ ਅਤੇ ਸਿੱਖਾਂ ਨੇ ਇਸ ਥਾਂ ‘ਤੇ ਸਾਂਝਾ ਮੇਲਾ ਵੀ ਲਾਇਆ ਸੀ। 1945- 46 ਵਿੱਚ ਇੱਥੇ ਇੱਕ ਕੋਠੜੀ ਬਣੀ ਅਤੇ ਹੁਣ ਸ਼ਾਨਦਾਰ ਗੁਰਦੁਆਰਾ ਬਣਿਆ ਹੋਇਆ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ