ਭਾਰਾਪੁਰ
ਸਥਿਤੀ :
ਤਹਿਸੀਲ ਬਲਾਚੌਰ ਦਾ ਪਿੰਡ ਭਾਰਾਪੁਰ, ਗੜ੍ਹਸ਼ੰਕਰ – ਬਲਾਚੌਰ ਸੜਕ ਤੋਂ 3 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਗੜ੍ਹਸ਼ੰਕਰ ਤੋਂ 12 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਤਕਰੀਬਨ ਸਾਢੇ ਪੰਜ ਸੌ ਸਾਲ ਪਹਿਲਾਂ ਭਾਰਾ ਨਾਂ ਦੇ ਵਿਅਕਤੀ ਨੇ ਇਸ ਪਿੰਡ ਦੀ ਮੋਹੜੀ ਗੱਡੀ। ਬਾਬਾ ਭਾਰਾ ਦਾ ਇੱਕ ਭਰਾ ਗਹਿਲਾ ਸੀ ਜਿਸਨੇ ‘ਗਹਿਲ ਮਾਜਰੀ’ ਪਿੰਡ ਵਸਾਇਆ ਅਤੇ ਇੱਕ ‘ਮਾਈ ਗਹਿਲੀ’ ਸੀ ਜੋ ਜਲਦੀ ਵਿਧਵਾ ਹੋ ਗਈ ਉਸਨੇ ਪਿੰਡ ਭਾਰਾਪੁਰ ਵਿੱਚ ਇੱਕ ਖੂਹ ਪੁਟਵਾਇਆ ਜਿਸ ਤੋਂ ਸਾਰੇ ਇਲਾਕੇ ਦੇ ਲੋਕ ਪਾਣੀ ਲੈਂਦੇ ਸਨ । ਮਾਈ ਗਹਿਲੀ ਬਹੁਤ ਕਰਨੀ ਵਾਲੀ ਸੀ ਉਸਦਾ ਮੰਦਰ ਖੂਹ ਦੇ ਨਾਲ ਹੈ ਅਤੇ ਇੱਕ ਟੋਬਾ ਹੈ ਜਿੱਥੇ ਇਸ਼ਨਾਨ ਕਰਨ ਨਾਲ ਚਮੜੀ ਦੇ ਰੋਗ ਦੂਰ ਹੁੰਦੇ ਹਨ। ਪਿੰਡ ਦੇ ਲੋਕਾਂ ਵਿੱਚ ਇਸ ਮੰਦਰ ਦੀ ਬਹੁਤ ਸ਼ਰਧਾ ਹੈ। ਮਾਈ ਗਹਿਲੀ ਦੇ ਨਾਂ ਹੁਣ ਵੀ 13 ਕਿੱਲੇ ਜ਼ਮੀਨ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ