ਭੁੱਲਰ ਵਾਲਾ
ਸਥਿਤੀ :
ਤਹਿਸੀਲ ਮਲੋਟ ਦਾ ਪਿੰਡ ਭੁੱਲਰਵਾਲਾ, ਡੱਬਵਾਲੀ – ਅਬੋਹਰ ਖੁੱਬਣ ਸੜਕ ‘ਤੇ ਸਥਿਤ ਹੈ ਅਤੇ ਡੱਬਵਾਲੀ ਤੋਂ 18 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਤਕਰੀਬਨ 150 ਸਾਲ ਪਹਿਲਾਂ ਕਾਲ ਝਰਾਨੀ ਤੋਂ ਉੱਠ ਕੇ ਬਾਬਾ ਖੜਕ ਸਿੰਘ ਤੇ ਬਾਬਾ ਬਹਾਦਰ ਸਿੰਘ ਨੇ ਵਸਾਇਆ। ਉਸ ਵੇਲੇ ਪਾਣੀ ਦੀ ਬੜੀ ਕਿੱਲਤ ਸੀ ਤੇ ਲੋਕੀ ਚਟਾਲੇ ਤੋਂ ਪਾਣੀ ਲਿਆਉਂਦੇ ਹੁੰਦੇ ਸਨ। ਭੁੱਲਰ ਗੋਤ ਦੇ ਜੱਟਾਂ ਦੀ ਬਹੁਤਾਤ ਕਰਕੇ ਪਿੰਡ ਦਾ ਨਾਂ ‘ਭੁੱਲਰਵਾਲਾ’ ਪੈ ਗਿਆ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ