ਭੂਰੜੇ (ਰੂਪ ਨਗਰ)
ਸਥਿਤੀ :
ਤਹਿਸੀਲ ਚਮਕੌਰ ਸਾਹਿਬ ਦਾ ਪਿੰਡ ਭੂਰੜਾ, ਮੌਰਿੰਡਾ – ਚਮਕੌਰ ਸਾਹਿਬ ਸੜਕ ਤੋਂ 1 ਕਿਲੋਮੀਟਰ ਅਤੇ ਰੇਲਵੇ ਸਟੇਸ਼ਲ ਮੌਰਿੰਡਾ ਤੋਂ 13 ਕਿਲੋਮੀਟਰ ਦੀ ਦੂਰੀ ‘ਤੇ ਸਥਿਤ वै।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਭੰਗੂ ਗੋਤ ਦੇ ਜੱਟਾਂ ਨੇ 1775 – 1780 ਦੇ ਸਮੇਂ ਦੇ ਦੌਰਾਨ ਬੰਨਿਆ। ਇਹ ਲੋਕ ਲੁਧਿਆਣਾ ਜ਼ਿਲ੍ਹਾ ਦੇ ਪਿੰਡ ਭੜੀ ਤੋਂ ਉੱਠ ਕੇ ਇੱਥੇ ਆਏ। ਹਵਾਰਾ ਕਲਾਂ ਦੇ ਭੂਰੀਏ ਬ੍ਰਾਹਮਣ ਤੋਂ ਇਸ ਪਿੰਡ ਦੀ ਮੋੜ੍ਹੀ ਗਡਵਾਈ ਗਈ ਅਤੇ ਪਿੰਡ ਦਾ ਨਾਂ ਵੀ ਉਸੇ ਦੈ ਨਾਂ ਉੱਤੇ ਭੂਰੀਏ ਰੱਖਿਆ ਗਿਆ ਜੋ ਬਾਅਦ ਵਿੱਚ ਬਦਲਕੇ ਭੂਰੜੇ ਬਣ ਗਿਆ।
ਇੱਥੋਂ ਦੀ ਸਾਰੀ ਜੱਟ ਵਸੋਂ ਭੰਗੂ ਗੋਤ ਦੇ ਜੱਟਾਂ ਦੀ ਹੀ ਹੈ। ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਇਹ ਪਿੰਡ ਵੀ ਰੋਪੜ ਦੇ ਸੋਢੀ ਸਰਦਾਰਾਂ ਦੇ ਅਧੀਨ ਸੀ। ਪਿੰਡ ਦੀ ਉੱਘੀ ਸ਼ਕਸ਼ੀਅਤ ਸ. ਅਜਾਇਬ ਸਿੰਘ ‘ਅਮਰ’ ਹੋਏ ਹਨ ਜਿਹੜੇ ‘ਅਜੀਤ’ ਅਖ਼ਬਾਰ ਦੇ ਬਾਨੀ ਐਡੀਟਰ ਸਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ