ਭੂੰਗਾ
ਸਥਿਤੀ :
ਤਹਿਸੀਲ ਹੁਸ਼ਿਆਰਪੁਰ ਦਾ ਪਿੰਡ ਭੂੰਗਾ, ਦਸੂਆ-ਹੁਸ਼ਿਆਰਪੁਰ ਸੜਕ ਤੇ ਸਥਿਤ ਹੈ ਅਤੇ ਹੁਸ਼ਿਆਰਪੁਰ ਤੋਂ 20 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਭੂੰਗ ਪਿੰਡ 211 ਪਿੰਡਾਂ ਦੀ ਤਹਿਸੀਲ ਹੋਇਆ ਕਰਦਾ ਸੀ ਅਤੇ ਮਹਾਰਾਜਾ ਜੱਸਾ ਸਿੰਘ ਕਪੂਰਥਲਾ ਦੀ ਮਲਕੀਅਤ ਸੀ। ਪਿੰਡ ਦੇ ਆਲੇ ਦੁਆਲੇ ਰਕੱੜ ਹੋਣ ਕਰਕੇ ਲੁੱਟ ਮਾਰ ਦੀਆਂ ਵਾਰਦਾਤਾਂ ਆਮ ਹੁੰਦੀਆਂ ਸਨ। ਲੁਟੇਰੇ ਲੁੱਟ ਕੇ ਇੱਕ ਰੱਕੜ ਦੀ ਆੜ ਵਿੱਚ ਛੁਪ ਜਾਂਦੇ ਸਨ ਅਤੇ ਪਿੱਛੋਂ ਲੁੱਟੇ ਮਾਲ ਦਾ ਮੁਆਵਜ਼ਾ ਭਾਵ (ਭੂੰਗਾ) ਲੈ ਕੇ ਲੁੱਟਿਆ ਮਾਲ ਵਾਪਸ ਕਰ ਦੇਂਦੇ ਸਨ। ਉਸ ਵੇਲੇ ਲੁਟੇਰਿਆਂ ਵਲੋਂ ਵਰਤਿਆ ਜਾਣ ਵਾਲਾ ਸ਼ਬਦ ‘ਭੂੰਗਾ’ ਹੀ ਇਸ ਪਿੰਡ ਦਾ ਨਾਂ ਬਣ ਗਿਆ।
ਇਹ ਪਿੰਡ ਰਾਜਾ ਜੱਸਾ ਸਿੰਘ ਆਹੂਲਵਾਲੀਏ ਦੀ ਰਿਸ਼ਤੇਦਾਰਨੀ ਮਾਈ ਹੀਰਾਂ ਦੀ ਮਲਕੀਅਤ ਸੀ। ਜਿੱਥੇ ਮਾਈ ਹੀਰਾਂ ਦਾ ਘਰ ਸੀ ਉਹ ਅਜਕਲ ਤਹਿਸੀਲ ਹੈ। ਮਾਈ ਹੀਰਾਂ ਨੇ ਆਪਣੇ ਕਰਮਚਾਰੀਆਂ ਲਈ ਇਸ ਪਿੰਡ ਵਿੱਚ ਹਰ ਸਹੂਲਤ ਪ੍ਰਦਾਨ ਕੀਤੀ ਹੋਈ ਸੀ। ਭੂੰਗੇ ਦਾ ਗੈਸਟ ਹਾਊਸ ਪੁਰਾਣੇ ਕਿਸਮ ਦੀ ਇਮਾਰਤ ਹੈ ਜਿਸ ਦਾ ਨਕਸ਼ਾ ਰਾਜੇ ਨੇ ਪੈਰਿਸ ਤੋਂ ਲਿਆਂਦਾ ਸੀ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ