ਭੈਣੀ ਬਾਘਾ
ਸਥਿਤੀ :
ਪਿੰਡ ਭੈਣੀ ਬਾਘਾ ਜ਼ਿਲ੍ਹਾ ਮਾਨਸਾ ਦੀ ਤਹਿਸੀਲ ਮਾਨਸਾ ਦਾ ਸਭ ਤੋਂ ਵੱਡਾ ਤੇ ਪੁਰਾਣਾ ਪਿੰਡ ਹੈ। ਇਹ ਮੌੜ ਮੰਡੀ ਤੋਂ ਲਗਭਗ 12 ਕਿਲੋਮੀਟਰ ਦੂਰ ਬਠਿੰਡਾ-ਪਟਿਆਲਾ ਰੋਡ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਇੱਕ ਜ਼ਿਮੀਂਦਾਰ ਬਾਘ ਸਿੰਘ ਨੇ ਲਗਭਗ 150 ਸਾਲ ਪਹਿਲਾਂ ਵਸਾਇਆ ਸੀ ਇਸ ਕਰਕੇ ਇਸ ਪਿੰਡ ਦਾ ਨਾਂ ਬਾਘਾ ਪੈ ਗਿਆ। ਪਿੰਡ ਵਸਣ ਤੋਂ ਕੁੱਝ ਸਾਲਾਂ ਬਾਅਦ ਉਸਨੇ ਆਪਣੀ ਸਾਰੀ ਜ਼ਮੀਨ ਜਾਇਦਾਦ ਵੰਡਣ ਸਮੇਂ ਆਪਣੇ ਧੀਆਂ ਪੁੱਤਰਾਂ ਤੋਂ ਬਿਨਾਂ ਆਪਣੀਆਂ ਭੈਣਾਂ ਨੂੰ ਵੀ ਬਰਾਬਰ ਦਾ ਹਿੱਸਾ ਦਿੱਤਾ ਸੀ। ਉਸ ਦਿਨ ਤੋਂ ਬਾਅਦ ਇਸ ਪਿੰਡ ਦਾ ਨਾਂ ਭੈਣੀ ਬਾਘਾ ਪੈ ਗਿਆ।
ਕਿਹਾ ਜਾਂਦਾ ਹੈ ਕਿ ਇੱਥੇ ਦਸਵੇਂ ਗੁਰੂ ਸ੍ਰੀ ਗੋਬਿੰਦ ਸਿੰਘ ਜੀ ਇੱਕ ਦਰਖਤ ਥੱਲੇ ਵਿਸ਼ਰਾਮ ਕਰਨ ਲਈ ਠਹਿਰੇ ਸਨ ਜਿੱਥੇ ਉਨ੍ਹਾਂ ਨੇ ਆਪਣੀ ਰਕਾਬ ਗੰਢਾਈ ਸੀ ਉਸ ਥਾਂ ਤੇ ‘ਗੁਰਦੁਆਰਾ ਰਕਾਬਸਰ’ ਬਣਿਆ ਹੋਇਆ ਹੈ। ਇੱਥੇ ਜੰਗਲਾਤ ਮਹਿਕਮੇ ਵਲੋਂ ਇੱਕ ਨਰਸਰੀ ਲਗਾਈ ਗਈ ਹੈ ਜੋ ਵੇਖਣਯੋਗ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ