ਭੋਮਾ
ਸਥਿਤੀ :
ਤਹਿਸੀਲ ਅੰਮ੍ਰਿਤਸਰ ਦਾ ਪਿੰਡ ਭੋਮਾ, ਮਜੀਠਾ-ਫਤਿਹਗੜ੍ਹ ਚੂੜੀਆਂ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਕੋਟਲਾ ਗੁੱਜਰਾਂ ਤੋਂ 4 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਮੁਗਲਾਂ ਦੇ ਜ਼ਮਾਨੇ ਦਾ ਵਸਿਆ ਇਹ ਪਿੰਡ ਦੋ ਭਰਾਵਾਂ ਡੱਲਾ ਤੇ ਕੁੱਲਾ ਨੇ ਵਸਾਇਆ ਅਤੇ ਚੰਗੀ ਜ਼ਮੀਨ ਘੇਰ ਲਈ। ਪਠਾਣ ਵਪਾਰੀ ਦਿੱਲੀ ਜਾਂਦੇ ਇਧਰੋਂ ਲੰਘਦੇ ਇਹਨਾਂ ਕੋਲ ਠਹਿਰਿਆ ਕਰਦੇ ਸਨ। ਇੱਕ ਵਾਰੀ ਵਪਾਰੀਆਂ ਦਾ ਮਾਲ ਇਹਨਾਂ ਨੇ ਲੁੱਟਿਆ ਅਤੇ ਉਸਦੀ ਵੰਡ ਵਿੱਚ ਭਰਾਵਾਂ ਵਿੱਚ ਲੜਾਈ ਹੋ ਗਈ। ਡੱਲਾ ਨੇ ਇੱਥੋਂ ਥੋੜ੍ਹੀ ਦੂਰੀ ਤੇ ਜਾ ਕੇ ਪਿੰਡ ‘ਵਡਾਲਾ’ ਵਸਾਇਆ ਅਤੇ ਕੁੱਲੇ ਨੇ ਆਪਣੇ ਪੁੱਤਰ ਭੁੱਮਾ ਦੇ ਨਾਂ ਤੇ ਇਸ ਪਿੰਡ ਦਾ ਨਾਂ ‘ਭੋਮਾ’ ਰੱਖਿਆ।
ਇਸ ਪਿੰਡ ਦਾ ਸਰਦਾਰ ਗੰਡਾ ਸਿੰਘ ਕਿਲ੍ਹੇ ਵਾਲਾ ਮਹਾਰਾਜਾ ਰਣਜੀਤ ਸਿੰਘ ਦਾ ਅਹਿਲਕਾਰ ਸੀ। ਸ. ਗੰਗਾ ਸਿੰਘ ਅਤੇ ਸ. ਸੁੰਦਰ ਸਿੰਘ ਇਸ ਪਿੰਡ ਦੇ ਪ੍ਰਸਿੱਧ ਸੁਤੰਤਰਤਾ ਸੰਗਰਾਮੀਏ ਸਨ। ਪਿੰਡ ਵਿੱਚ ਬਾਬੇ ਰੋਡੇ ਸ਼ਾਹ ਦੀ ਮਜ਼ਾਰ ਹੈ ਜਿੱਥੇ ਸ਼ਰਾਬ ਦਾ ਚੂੜਾਵਾ ਚੜ੍ਹਦਾ ਹੈ। ਪਿੰਡ ਦੇ ਚੜ੍ਹਦੇ ਪਾਸੇ ਇੱਕ ਫਰਲਾਂਗ ਤੇ ਮੁਸਲਮਾਨ ਫਕੀਰ ਸਾਂਈ ਕਰਮਸ਼ਾਹ ਦੀ ਮਜ਼ਾਰ ਹੈ ਜਿੱਥੇ ਹਰ ਵੀਰਵਾਰ ਵਾਲੇ ਦਿਨ ਲੋਕ ਰੋਟ ਚੜ੍ਹਾਉਂਦੇ ਅਤੇ ਦੀਵਾ ਜਗਾਉਂਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ