ਭੰਗਲ ਕਲਾਂ
ਸਥਿਤੀ :
ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਭੰਗਲ ਕਲਾਂ, ਨਵਾਂ ਸ਼ਹਿਰ-ਚੰਡੀਗੜ੍ਹ ਸੜਕ ਤੋਂ 1 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਨਵਾਂ ਸ਼ਹਿਰ ਤੋਂ 3 ਕਿਲੋਮੀਟਰ ਦੂਰ ਹੈ
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦਾ ਬੱਝਿਆ ਹੈ। ਇੱਥੇ ਭੰਗੀ ਮਿਸਲ ਦੇ ਲੋਕ ਰਹਿੰਦੇ ਸਨ। ਇਹਨਾਂ ਦੇ ਨਾਂ ਤੇ ਪਹਿਲਾਂ ਇਸ ਪਿੰਡ ਦਾ ਨਾਂ ਭੰਗੂ ਤੇ ਫਿਰ ਹੌਲੀ ਹੌਲੀ ਭੰਗਲ ਕਲਾਂ ਪੈ ਗਿਆ।
ਇਸ ਪਿੰਡ ਦੇ ਨਾਲ ਇੱਕ ਢੱਕ ਸੀ ਜਿਸ ਨੂੰ ਰਜੈਦੁਆਣੇ ਦਾ ਢਾਬ ਕਹਿੰਦੇ ਹਨ। ਇੱਥੇ ਗੁਰੂ ਹਰਿਗੋਬਿੰਦ ਸਾਹਿਬ ਵੇਲੇ ਸਿੱਖਾਂ ਦੀ ‘ ਮੁਗਲਾਂ ਨਾਲ ਲੜਾਈ ਹੋਈ ਜਿਸ ਵਿੱਚ ਸ਼ਹੀਦ ਹੋਣ ਵਾਲੇ ਸਿੰਘਾਂ ਦੀ ਯਾਦਗਾਰ ਵੀ ਮੌਜੂਦ ਹੈ। ਸ. ਜੀਣ ਸਿੰਘ ਬੱਬਰ ਅਕਾਲੀ ਲਹਿਰ ਦੇ ਸਰਗਰਮ ਮੈਂਬਰ ਪਿੰਡ ਦੇ ਵਸਨੀਕ ਸਨ।
ਪਿੰਡ ਦੇ ਬਾਬਾ ਅਮਰਾ ਨੇ ਮੁਸਲਮਾਨਾਂ ਦੀ ਜ਼ਮੀਨ ਵਿੱਚ ਜ਼ਬਰਦਸਤੀ ਮੋੜ੍ਹੀ ਗੱਡਕੇ ਨਵਾਂ ਪਿੰਡ ਵਸਾਇਆ ਸੀ ਜਿਸ ਨੂੰ ਅਮਰਗੜ੍ਹ ਜਾਂ ਭੰਗਲ ਖੁਰਦ ਕਿਹਾ ਜਾਂਦਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ