ਮਕੜੌਨਾ ਖੁਰਦ ਪਿੰਡ ਦਾ ਇਤਿਹਾਸ | Makrauna Khurd Village History

ਮਕੜੌਨਾ ਖੁਰਦ

ਮਕੜੌਨਾ ਖੁਰਦ ਪਿੰਡ ਦਾ ਇਤਿਹਾਸ | Makrauna Khurd Village History

ਸਥਿਤੀ :

ਤਹਿਸੀਲ ਚਮਕੌਰ ਸਾਹਿਬ ਦਾ ਪਿੰਡ ਮਕਰੌਨਾ ਖੁਰਦ, ਚਮਕੌਰ ਸਾਹਿਬ – ਮੌਰਿੰਡਾ ਸੜਕ ਤੋਂ 2 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਮੌਰਿੰਡਾ ਤੋਂ 12 ਕਿਲੋਮੀਟਰ ਦੂਰ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਮਕੜੌਨਾ ਪਿੰਡ ਨੂੰ ਵਸਾਉਣ ਵਾਲੇ ਮੁਸਲਿਮ ਮਕੜੌਨਾ ਪਰਿਵਾਰ ਦੇ ਬਜ਼ੁਰਗ ਸਨ। ਮਕੜੋਨਾ ਤੋਂ ਕੁਝ ਲੋਕ ਇੱਥੇ ਆ ਕੇ ਵੱਸ ਗਏ ਅਤੇ ਇਸ ਪਿੰਡ ਦਾ ਨਾਂ ਮਕੜੌਨਾ ਖੁਰਦ ਪੈ ਗਿਆ। 1947 ਦੀ ਵੰਡ ਵੇਲੇ ਮੁਸਲਮਾਨ ਚਲੇ ਗਏ ਤੇ ਪਾਕਿਸਤਾਨ ਦੇ ਲੋਕ ਇੱਥੇ ਆ ਕੇ ਵੱਸ ਗਏ। ਪਿੰਡ ਵਿੱਚ ਕਾਫੀ ਅਬਾਦੀ ਹਰੀਜਨਾਂ ਦੀ ਹੈ ਤੇ ਬਾਕੀ ਸਾਰੀਆਂ ਜਾਤਾਂ ਦੇ ਲੋਕ ਹਨ। ਕਾਫੀ ਲੋਕ ਰਾਧਾ ਸੁਆਮੀ ਡੇਰੇ ‘ਤੇ ਜਾਂਦੇ ਹਨ।

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!