ਮਜਾਰੀ
ਸਥਿਤੀ :
ਤਹਿਸੀਲ ਗੜ੍ਹਸ਼ੰਕਰ ਦਾ ਪਿੰਡ ਮਜਾਰੀ, ਗੜ੍ਹ ਸ਼ੰਕਰ – ਸੰਤੋਖਗੜ੍ਹ ਸੜਕ ਤੋਂ 3 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਗੜ੍ਹਸ਼ੰਕਰ ਤੋਂ 16 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਦੇ ਪੱਛਮ ਵੱਲ ਇੱਕ ਮਸੀਤ ਕੋਲ ਇੱਕ ਮੀਆਂ ਤਾਰੇ ਖਾਂ ਨਾਂ ਦਾ ਫਕੀਰ ਸੀ। ਜਿਸਦੀ ਪਿੰਡ ਵਾਲੇ ਬਹੁਤ ਮਾਨਤਾ ਕਰਦੇ ਸਨ । ਫਕੀਰ ਦੇ ਮਰਨ ਤੋਂ ਬਾਅਦ ਉਸਦੇ ਸ਼ਰਧਾਲੂਆਂ ਨੇ ਇੱਕ ਮਜ਼ਾਰ ਬਣਾ ਦਿੱਤੀ ਤੇ ਕੋਲ ਹੀ ਇੱਕ ਖੂਹੀ ਲਗਾਈ ਗਈ। ਮਸੀਤ ਦੇ ਪੂਰਬ ਵੱਲ ਫਕੀਰ ਦੇ ਸ਼ਰਧਾਲੂ ਰਕੜਾਂ, ਹੰਸਰੋ, ਅਟਾਲਾ, ਆਦਿ ਪਿੰਡਾਂ ਤੋਂ ਆ ਕੇ ਵੱਸ ਗਏ। ਉਹਨਾਂ ਨੇ ਮਜ਼ਾਰ ਦੇ ਨਾਂ ਉੱਤੇ ਪਿੰਡ ਦਾ ਨਾਂ ‘ਮਜਾਰੀ’ ਰੱਖ ਦਿੱਤਾ। ਹਰ ਸਾਲ ਪਿੰਡ ਵਾਸੀ ਭਾਦੋਂ ਦੇ ਵੀਰਵਾਰ ਨੂੰ ਮਜ਼ਾਰ ਨੂੰ ਚਰਮਾ ਚੜ੍ਹਾਉਂਦੇ ਹਨ ਅਤੇ ਮੀਂਹ ਪੈਣ ਦੀ ਅਰਜੋਈ ਕਰਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ