ਮਹਿਤਪੁਰ ਪਿੰਡ ਦਾ ਇਤਿਹਾਸ | Mehatpur Village History

ਮਹਿਤਪੁਰ

ਮਹਿਤਪੁਰ ਪਿੰਡ ਦਾ ਇਤਿਹਾਸ

ਸਥਿਤੀ :

ਤਹਿਸੀਲ ਨਕੋਦਰ ਦਾ ਪਿੰਡ ਮਹਿਤਪੁਰ, ਨਕੋਦਰ – ਮਹਿਤਪੁਰ ਸੜਕ ਤੇ ਸਥਿਤ, ਨਕੋਦਰ ਤੋਂ 13 ਕਿਲੋ ਮੀਟਰ ਦੂਰ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ:

ਕਿਹਾ ਜਾਂਦਾ ਹੈ ਕਿ ਇਸ ਪਿੰਡ ਦੀ ਨੀਂਹ ਅਕਬਰ ਦੇ ਸਮੇਂ ਮੁਹੰਮਦ ਖਾਨ ਨੇ ਰੱਖੀ ਅਤੇ ਇਸ ਉੱਪਰ ਮੰਝ ਰਾਜਪੂਤਾਂ ਦਾ ਕਬਜਾ ਰਿਹਾ। ਸਿੱਖਾਂ ਦੀ ਚੜ੍ਹਤ ਵੇਲੇ ਪਹਿਲਾਂ ਇਸ ‘ਤੇ ਤਾਰਾ ਸਿੰਘ ਘੈਬਾ ਦਾ ਕਬਜ਼ਾ ਰਿਹਾ ਤੇ ਬਾਅਦ ਵਿੱਚ ਰਣਜੀਤ ਸਿੰਘ ਨੇ ਆਪਣੇ भपीठ ‘ ਕਰ ਲਿਆ। ਅੰਗਰੇਜ਼ੀ ਰਾਜ ‘ ਦੇ ਪਹਿਲੇ ਸਾਲਾਂ ਵਿੱਚ ਇੱਥੇ ਮਿਉਂਨਸਪਲ ਕਮੇਟੀ ਹੋਇਆ ਕਰਦੀ ਸੀ ਜਿਹੜੀ 1886 ਵਿੱਚ ਤੋੜ ਦਿੱਤੀ ਗਈ ਸੀ। ਪਿੰਡ ਦੇ ਨਾਂ ਬਾਰੇ ਦੋ ਰਾਅਵਾਂ ਹਨ ਇੱਕ ਤਾਂ ਇਹ ਕਿ ਮਹਿਤਾ ਗੋਤ ਦੇ ਲੋਕ ਇੱਥੇ ਆ ਕੇ ਵੱਸੇ ਜਿਸ ਕਾਰਨ ਪਿੰਡ ਦਾ ਨਾਂ ਮਹਿਤਪੁਰ ਪੈ ਗਿਆ। ਦੂਸਰੀ ਧਾਰਨਾ ਇਹ ਹੈ ਕਿ ਪਿੰਡ ਦੇ ਮਹੰਤਾਂ ਦੀ ਦੂਰ ਦੂਰ ਤੱਕ ਮਾਨਤਾ ਸੀ ਉਦੋਂ ਇਸਦਾ ਨਾਂ ਮਹੰਤਪੁਰ ਸੀ ਜੋ ਹੌਲੀ ਹੌਲੀ ਮਹਿਤਪੁਰ ਬਣ ਗਿਆ। ਮਹਿਤਪੁਰ ਦੇ ਆਲੇ ਦੁਆਲੇ 26 ਪੀਰਾਂ ਫਕੀਰਾਂ ਦੀਆਂ ਕਬਰਾਂ ਹਨ। ਇਹਨਾਂ ਸਾਰਿਆਂ ਦੇ ਗੁਰੂ ਬਾਬਾ ਰਾਮ ਮਾਲੋ ਜੀ ਸਨ ਜਿਹਨਾਂ ਦੀ ਸਮਾਧ ਤੇ ਹਰ ਮੰਗਲਵਾਰ ਮੇਲਾ ਲੱਗਦਾ ਹੈ। ਉਹਨਾਂ ਤੋਂ ਇਲਾਵਾ ਬਾਬਾ ਸੁਧਾਰ ਜੀ, ਸਾਰ ਪੀਰ ਕੇਲੇ ਵੀ ਬਹੁਤ ਪ੍ਰਸਿੱਧ ਸੰਤ ਸਨ। ਬਾਬਾ ਪੇਰੋ ਸ਼ਾਹ ਦੀ ਕਬਰ ਦੀ ਮਿੱਟੀ ਅਜੇ ਵੀ ਲੋਕ ਪਾਕਿਸਤਾਨ ਉਹਨਾਂ ਦੇ ਸ਼ਰਧਾਲੂਆਂ ਨੂੰ ਭੇਜਦੇ ਹਨ। ਕਿਹਾ ਜਾਂਦਾ ਹੈ ਕਿ ਇਹਨਾਂ ਫਕੀਰਾਂ ਕੋਲ ਬਾਦਸ਼ਾਹ ਅਕਬਰ ਆਉਂਦੇ ਰਹਿੰਦੇ ਸਨ। ਅਠਾਰਵੀਂ ਸਦੀ ਵਿੱਚ ਬੀਕਾਨੇਰ ਵਿੱਚ ਕਾਲ ਪਿਆ ਤੇ ਉਜੜੇ ਲੋਕਾਂ ਨੂੰ ਸਾਂਭਣ ਦੀ ਜ਼ਿੰਮੇਵਾਰੀ ਮਹਿਤਪੁਰ ਦੀ ‘ਮਾਤਾ ਮਤਾਬ ਕੌਰ’ ਨੇ ਲਈ ਉਹ ਉਸ ਸਮੇਂ ਦੇ ਤਕੜੇ ਸ਼ਾਹ ਸਨ ਤੇ ਉਹਨਾਂ ਨੇ ਲੰਬੇ ਸਮੇਂ ਤੱਕ ਲੋਕਾਂ ਦੇ ਰਾਸ਼ਨ ਪਾਣੀ ਦਾ ਪ੍ਰਬੰਧ ਕੀਤਾ । ਇਹਨਾਂ ਸੋਅ ਨੇ ਸ਼ੁਕਰਾਨੇ ਵਜੋਂ ਇੱਕ ਤਲਾਬ ਦੀ ਖੁਦਾਈ ਕੀਤੀ ਜੋ ਅੱਜ ਵੀ ‘ਮਾਤਾ ਮਤਾਬ ਹੋਰ ਤਲਾਬ’ ਦੇ ਨਾਂ ਤੋਂ ਮਸ਼ਹੂਰ ਹੈ। ਭਗਤ ਬੰਦਗੀ ਵਿੱਚ ਸਤਿਕਾਰੇ ਜਾਂਦੇ ਭਗਤ ਧਿਆਨ ਦੇਵ ਦਾ ਕਹਿਣਾ ਹੈ ਕਿ ਉਹਨਾਂ ਹਰਿਦੁਆਰ ਤੋਂ ਸਾਰਾ ਵੰਸ ਵੇਖ ਕੇ ਪਤਾ ਕੀਤਾ ਹੈ ਕਿ ਸਿੱਖ ਇਤਿਹਾਸ ਦੇ ਮਹਾਨ ਸ਼ਹੀਦ ਭਾਈ ਮਤੀ ਦਾਸ ਜੀ ਵੀ ਇਸ ਪਿੰਡ ਦੇ ਸਨ। ਉਹ ਮੰਤਾਲ ਬ੍ਰਾਹਮਣ ਸਨ ਅਤੇ ਉਹਨਾਂ ਦਾ ਗੋਤ ਛੱਬਰ ਸੀ। ਪਿੰਡਾਂ ਵਿੱਚ ਛਿੰਝ ਪਵਾਉਣ ਵਾਲੇ ਸਾਈ ਜੀ ਵੀ ਇਸ ਪਿੰਡ ਦੇ ਸਨ। ਇੱਥੋਂ ਦੇ ਸੰਤ ਭਾਗ ਰਾਮ ਵੀ ਬਹੁਤ ਮਸ਼ਹੂਰ ਹੋਏ ਸਨ।

ਚਿੰਤਪੁਰਨੀ ਮੰਦਰ ਵਿੱਚ ਲਗੀ ਹੋਈ ਮਹਾਸ਼ਕਤੀ ਛਿੰਨ ਮਸਤਾ ਦੀ ਮੂਰਤੀ ਮਹਿਤੋਪੁਰ ਤੋਂ ਉੱਥੇ ਲਜਾਈ ਗਈ ਸੀ । ਸਾਉਣ ਦੀ ਮੱਸਿਆ ਨੂੰ ਮਾਤਾ ਦਾ ਮੇਲਾ ਲੱਗਦਾ ਹੈ ਤੇ ਝੰਡਾ ਚਿੰਤਪੁਰਨੀ ਜਾਂਦਾ ਹੈ ਤੇ ਉੱਥੇ ਮੇਲਾ ਸ਼ੁਰੂ ਹੁੰਦਾ ਹੈ।

 

 

 

Credit –  ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

 

Leave a Comment

error: Content is protected !!