ਮਹਿੰਗਰਵਾਲ
ਸਥਿਤੀ :
ਤਹਿਸੀਲ ਹੁਸ਼ਿਆਰਪੁਰ ਦਾ ਪਿੰਡ ਮਹਿੰਗਰਵਾਲ, ਬਰੂਹੀ-ਹੁਸ਼ਿਆਰਪੁਰ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਦਸੂਆ ਤੋਂ 17 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਵਿੱਚ ਮਹਿੰਗਰ ਗੋਤ ਦੇ ਜੱਟਾਂ ਦੀ ਬਹੁਗਿਣਤੀ ਕਰਕੇ ਇਸ ਦਾ ਨਾਂ ‘ਮਹਿੰਗਰਵਾਲ’ ਪੈ ਗਿਆ। ਮਹਿੰਗਰ ਤੋਂ ਇਲਾਵਾ, ਬੈਂਸ, ਢਿੱਲੋ, ਬੱਬਰ, ਪਾਹਲ, ਹੀਰ, ਭੂੰਡਪਾਲ ਤੇ ਬਧਣ ਗੋਤਾਂ ਦੇ ਲੋਕ ਹਨ।
ਇਹ ਪਿੰਡ ਬੱਬਰਾਂ ਦਾ ਪਿੰਡ ਕਿਹਾ ਜਾਂਦਾ ਸੀ ਕਿਉਂਕਿ ਸ. ਦੀਵਾਨ ਸਿੰਘ ਬੱਬਰ ਲਹਿਰ ਦਾ ਸਰਗਰਮ ਲੀਡਰ ਇਸੇ ਪਿੰਡ ਦਾ ਸੀ । ਇਹ ਪਿੰਡ ਇੱਕ ਪਾਸੇ ਹੋਣ ਕਰਕੇ ਇੱਥੇ ਬੱਬਰਾਂ ਦੀਆਂ ਖੁਫੀਆਂ ਮੀਟਿੰਗਾ ਅਕਸਰ ਹੁੰਦੀਆਂ ਰਹਿੰਦੀਆਂ ਸਨ। ਇਸ ਪਿੰਡ ਦੇ ਲੋਕਾਂ ਨੇ ਜੈਤੋ ਦੇ ਮੋਰਚੇ ਵਿੱਚ ਵੀ ਸ਼ਹੀਦੀਆਂ ਪਾਈਆ। ਸੰਤ ਭੂਰੀ ਵਾਲੇ ਨਿਰਮਲੇ ਸੰਤ ਵੀ ਇਸੇ ਪਿੰਡ ਦੇ ਜੰਮਪਲ ਸਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ