ਮਹਿੰਦਵਾਣੀ
ਸਥਿਤੀ :
ਤਹਿਸੀਲ ਗੜ੍ਹਸ਼ੰਕਰ ਦਾ ਪਿੰਡ ਮਹਿੰਦਵਾਣੀ, ਗੜ੍ਹਸ਼ੰਕਰ-ਸੰਤੋਖਗੜ੍ਹ ਸੜਕ ਤੋਂ 1 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਗੜ੍ਹਸ਼ੰਕਰ ਤੋਂ 14 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਤਕਰੀਬਨ ਪੰਜ ਸੌ ਸਾਲ ਪਹਿਲਾਂ ਇਸ ਜਗ੍ਹਾ ਤੇ ਮਹਿਤੋ ਰਾਜਪੂਤਾਂ ਦੀ ਅਬਾਦੀ ਹੋਇਆ ਕਰਦੀ ਸੀ ਜਿਸ ਕਰਕੇ ਇਸ ਪਿੰਡ ਨੂੰ ਮਹਿਤੋਆਣੀ ਕਿਹਾ ਜਾਣ ਲੱਗਾ ਹੌਲੀ ਹੌਲੀ ਇਸ ਦਾ ਨਾਂ ਮਹਿੰਦਵਾਣੀ ਪੈ ਗਿਆ।
ਪਿੰਡ ਵਿੱਚ ਅੱਧਾ ਹਿੱਸਾ ਵਸੋਂ ਹਿੰਦੁ ਗੁੱਜਰ ਜਾਤੀ ਹੈ ਅਤੇ ਅੱਧਾ ਹਿੱਸਾ ਰਾਜਪੂਤ, ਬ੍ਰਾਹਮਣ, ਹਰੀਜਨ ਤੇ ਹੋਰ ਜਾਤਾਂ ਦੀ ਹੈ। ਪਿੰਡ ਵਿੱਚ ਨਿਰਗੁਣ ਨਾਥ ਜੀ ਦਾ ਮੰਦਰ ਹੈ ਅਤੇ ਸਮਾਧੀ ਹੈ ਜਿੱਥੇ ਪਿੰਡ ਵਾਲਿਆਂ ਦੀ ਬਹੁਤ ਆਸਥਾ ਹੈ। ਪਿੰਡ ਵਿੱਚ 1940-41 ਵਿੱਚ ਜੈਨਕਿਨ ਨਾਂ ਦੇ ਡਿਪਟੀ ਕਮਿਸ਼ਨਰ ਘੋੜੇ ਤੇ ਆਏ ਤੇ ਲੋਕਾਂ ਨੇ ਉਹਨਾਂ ਨੂੰ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨ ਲਈ ਬੇਨਤੀ ਕੀਤੀ । ਥੌੜੀ ਦੇਰ ਬਾਅਦ ਜੈਨਕਿਨ ਗਵਰਨਰ ਬਣ ਗਏ ਅਤੇ ਉਹਨਾਂ ਵਾਟਰ ਵਰਕਸ ਸਕੀਮ ਟਾਹਲੀਵਾਲਾ ਨੰਗਲ ਚਲਾਈ ਅਤੇ ਇਸ ਇਲਾਕੇ ਦੇ 44 ਪਿੰਡਾਂ ਲਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ