ਮਹਿੰਦੀਪੁਰ
ਸਥਿਤੀ :
ਤਹਿਸੀਲ ਬਲਾਚੌਰ ਦਾ ਪਿੰਡ ਮਹਿੰਦੀਪੁਰ, ਬਲਾਚੌਰ – ਰੂਪ ਨਗਰ ਸੜਕ ਤੋਂ 4 ਕਿਲੋਮੀਟਰ ਦੂਰ ਸਥਿਤ, ਰੇਲਵੇ ਸਟੇਸ਼ਨ ਰੂਪ ਨਗਰ ਤੋਂ 25 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਕਿਹਾ ਜਾਂਦਾ ਹੈ ਕਿ ਰਾਜਦੇਵ ਜੋ ਕਿ ਭੱਦੀ ਤੋਂ ਆ ਕੇ ਇੱਥੇ ਵੱਸੇ ਸਨ, ਉਹਨਾਂ ਨੇ ਆਪਣੇ ਭਤੀਜੇ ਸ਼ਜੋਧਾ ਨੂੰ ਇਹ ਪਿੰਡ ਵਾਲਾ ਇਲਾਕਾ ਦੇ ਦਿੱਤਾ। ਇਸੇ ਵੰਸ਼ ਵਿੱਚ ਅੱਗੇ ਇੱਕ ਮੈਂਬਰ ਮੁਸਲਮਾਨ ਬਣ ਗਿਆ, ਤੇ ਉਸਨੇ ਆਪਣਾ ਨਾਂ ਮਹਿੰਦੀ ਖਾਂ ਰੱਖ ਲਿਆ। ਇਸੇ ਦੇ ਨਾਂ ਤੇ ਇੱਥੇ ਆਬਾਦ ਹੋਏ ਪਿੰਡ ਦਾ ਨਾਂ ‘ਮਹਿੰਦੀਪੁਰ’ ਪੈ ਗਿਆ। 1947 ਦੀ ਦੇਸ਼ ਦੀ ਵੰਡ ਸਮੇਂ ਮਹਿੰਦੀ ਖਾਂ ਦਾ ਸਾਰਾ ਖਾਨਦਾਨ ਪਾਕਿਸਤਾਨ ਚਲਾ ਗਿਆ ਤੇ ਬੀਤ ਦੇ ਇਲਾਕੇ ਤੋਂ ਰਾਜਪੂਤ, ਕੁਰਾਲੀ ਤੋਂ ਲੁਹਾਰ ਬਲਾਚੌਰ ਤੋਂ ਤਰਖਾਣ, ਗੁਲਪੁਰ ਤੋਂ ਪੰਡਿਤ ਤੇ ਨਾਈ ਅਤੇ ਆਲੇ ਦੁਆਲੇ ਦੇ ਪਿੰਡਾ ਦੇ ਜੱਟ ਅਤੇ ਗੁੱਜਰ ਇੱਥੇ ਆ ਕੇ ਵੱਸ ਗਏ।
ਇਲਾਕੇ ਵਿੱਚ ਸਭ ਤੋਂ ਮਹੱਤਵਪੂਰਨ ਗੁਰਦੁਆਰਾ ‘ਨਿੰਰਕਾਰੀ ਛਾਉਣੀ ਇੱਥੇ ਹੈ। ਇੱਥੇ ਗੁਰਬਾਣੀ ਦਾ ਅਰਥਾਂ ਸਹਿਤ ਵਿਆਖਿਆ ਦਾ ਸਕੂਲ ਚਲ ਰਿਹਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ