ਮਾਛੀ ਬੁਗਰਾ
ਸਥਿਤੀ :
ਤਹਿਸੀਲ ਫਿਰੋਜ਼ਪੁਰ ਦਾ ਪਿੰਡ ਮਾਛੀ ਬੁਗਰਾ, ਫਿਰੋਜ਼ਪੁਰ-ਮੋਗਾ ਸੜਕ ਤੇ ਸਥਿਤ ਰੇਲਵੇ ਸਟੇਸ਼ਨ ਸੁਲਹਾਨੀ ਤੋਂ 2 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਪੌਣੇ ਤਿੰਨ ਸੌ ਸਾਲ ਪੁਰਾਣਾ ਦੱਸਿਆ ਜਾਂਦਾ ਹੈ। ਇਸ ਪਿੰਡ ਵਾਸੀਆਂ ਦੇ ਵਡੇਰੇ ਪਿੰਡ ਲੰਭਵਾਲੀ ਜ਼ਿਲ੍ਹਾ ਫਰੀਦਕੋਟ ਤੋਂ ਉਠ ਕੇ ਬਘੇਲੇ ਵਾਲਾ ਪਿੰਡ ਵਿੱਚ ਆ ਗਏ। ਬਘੇਲੇਵਾਲਾ ਪਿੰਡ ਮਾਛੀ ਬੁਗਰਾ ਦੇ ਨੇੜੇ ਹੀ ਹੈ। ਜਿਸ ਜਗ੍ਹਾ ਤੇ ਇਹ ਪਿੰਡ ਬੱਝਿਆ ਉੱਥੇ ਪਹਿਲਾਂ ਇੱਕ ਮਾਛੀ ਮੱਟ ਬਣਾ ਕੇ ਰਹਿ ਰਿਹਾ ਸੀ। ਬੁਗਰੇ ਨਾਂ ਦਾ ਆਦਮੀ ਇਸ ਜਗ੍ਹਾ ਤੇ ਆਇਆ ਅਤੇ ਉਸਨੇ ਮਾਛੀ ਨੂੰ ਇੱਥੋਂ ਭਜਾ ਦਿੱਤਾ ਅਤੇ ਪਿੰਡ ਦੀ ਮੋੜ੍ਹੀ ਗੱਡੀ। ਇਸ ਤੋਂ ਬਾਅਦ ਪਿੰਡ ਦਾ ਨਾਂ ਮਾਛੀ ਬੁਗਰਾ ਪੈ ਗਿਆ।
ਪਿੰਡ ਵਿੱਚ ਤੀਜਾ ਹਿੱਸਾ ਆਬਾਦੀ ਹਰੀਜਨਾਂ ਤੇ ਰਾਮਦਾਸੀਆਂ ਦੀ ਹੈ ਅਤੇ ਬਾਕੀ ਸਿੱਧੂ, ਬਰਾੜ ਅਤੇ ਢਿੱਲੋਂ ਗੋਤ ਦੇ ਜੱਟਾਂ ਦੀ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ