ਮਾਲੜੀ
ਸਥਿਤੀ :
ਤਹਿਸੀਲ ਨਕੌਦਰ ਦਾ ਪਿੰਡ ਮਾਲੜੀ ਨਕੌਦਰ – ਜਲੰਧਰ ਸੜਕ ਤੋਂ । ਕਿਲੋਮੀਟਰ ਦੂਰ ਤੇ ਰੇਲਵੇ ਸਟੇਸ਼ਨ ਨਕੌਦਰ ਤੋਂ 3 ਕਿਲੋਮੀਟਰ ਮੀਟਰ ਦੂਰੀ ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਮਾਲੜੀ ਗੁਰੂ ਅਰਜਨ ਦੇਵ ਜੀ ਤੇ ਬਾਬਾ ਮੱਲ ਕਰਕੇ ਦੂਰ ਦੂਰ ਤੱਕ ਜਾਣਿਆਂ ਜਾਂਦਾ ਹੈ । ਸ੍ਰੀ ਗੁਰੂ ਅਰਜਨ ਦੇਵ ਜੀ ਆਪਣੀ ਸ਼ਾਦੀ ਸਮੇਂ ਮੌ ਸਾਹਿਬ ਜਾਂਦੇ ਹੋਏ ਇੱਥੇ ਰੁਕੇ ਸਨ। ਇੱਕ ਮੋਚੀ ਬਾਬਾ ਮੱਲ ਨੇ ਉਹਨਾਂ ਲਈ ਬੜੇ ਪਿਆਰ ਨਾਲ ਜੁੱਤੀ ਤਿਆਰ ਕੀਤੀ ਸੀ। ਇਸ ਜੁੱਤੀ ਨੂੰ ਗੁਰੂ ਜੀ ਅੱਗੇ ਭੇਟ ਕਰਦਿਆਂ ਬਾਬਾ ਮੱਲ ਨੇ ਆਪਣੀ ਦੇਹ ਅਰੋਗਤਾ ਦੀ ਮੰਗ ਕੀਤੀ ਤੇ ਕਿਹਾ ਜਾਂਦਾ ਹੈ ਕਿ ਗੁਰੂ ਜੀ ਨੇ ਵਰ ਦਿੱਤਾ ਕਿ ਸਿਰਫ ਮੱਲ ਹੀ ਨਹੀਂ ਜੋ ਵੀ ਕੋਈ ਇੱਥੇ ਆਵੇਗਾ ਉਹ ਆਪਣੇ ਰੋਗ ਤੋਂ ਛੁਟਕਾਰਾ ਪਾ ਜਾਵੇਗਾ। ਬਾਬਾ ਮੱਲ ਤੋਂ ਹੀ ਪਿੰਡ ਦਾ ਨਾਂ ਮਾਲੜੀ ਪਿਆ ਲਗਦਾ ਹੈ। ਇੱਥੇ ਹਰ ਸਾਲ ਹਜ਼ਾਰਾਂ ਲੋਕੀ ਆਪਣੇ ਰੋਗ ਕੱਟਣ ਲਈ ਇਸ ਗੁਰਦੁਆਰੇ ਦੇ ਦਰਸ਼ਨਾ ਲਈ ਆਉਂਦੇ ਹਨ। ਪਹਿਲਾਂ ਇੱਥੇ ਪਈ ਉਸ ਸਿੱਲ ਨੂੰ ਮੱਥਾ ਟੇਕਦੇ ਹਨ ਜਿਸ ਉਪਰ ਬਾਬਾ ਮੱਲ ਕੰਮ ਕਰਿਆ ਕਰਦੇ ਹਨ।
ਅਜ਼ਾਦੀ ਤੋਂ ਪਹਿਲਾਂ ਇੱਥੇ ਜ਼ਿਆਦਾ ਵਸੋਂ ਮੁਸਲਮਾਨ ਰਾਈਆਂ ਦੀ ਸੀ ਜੋ ਪਕਿਸਤਾਨ ਚਲੇ ਗਏ। ਹੁਣ ਹੋਰ ਪਿੰਡਾਂ ਤੋਂ ਵੱਸੇ ਲੋਕਾਂ ਦੀ ਅਬਾਦੀ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ