ਮਾਹਲਾ ਕਲਾਂ
ਸਥਿਤੀ :
ਤਹਿਸੀਲ ਬਾਘਾ ਪੁਰਾਣਾ ਦਾ ਪਿੰਡ ਮਾਹਲਾ ਕਲਾਂ, ਬਾਘਾ ਪੁਰਾਣਾ – ਮੁਦੱਕੀ ਸੜਕ ‘ਤੇ ਸਥਿਤ ਰੇਲਵੇ ਸਟੇਸ਼ਨ ਤਲਵੰਡੀ ਭਾਈ ਤੋਂ 20 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਮਹਾਲਾ ਕਲਾਂ ਅਠਾਰਵੀਂ ਸਦੀ ਦੇ ਮੁੱਢਲੇ ਦੌਰ ਭਾਵ ਸੰਨ 1721 – 22 ਈ. ਵਿੱਚ ਵਸਿਆ। ਇਹ ਪਿੰਡ ਭਲੂਰ ਵਿਚੋਂ ਕੁਝ ਸਿੱਧੂ ਬੰਸ ਦੇ ਲੋਕਾ ਨੇ ਵਸਾਇਆ ਜਿਨ੍ਹਾਂ ਦੇ ਵੱਡੇ ਬਜ਼ੁਰਗ ਦਾ ਨਾਂ ‘ਮਾਹਲਾ’ ਸੀ। ਸੰਨ 1845 ਈ. ਵਿੱਚ ਅੰਗਰੇਜ਼ਾਂ ਤੇ ਸਿੱਖਾਂ ਦੀ ਪਹਿਲੀ ਜੰਗ ਮੁਦਕੀ ਵਿੱਚ ਲੜੀ ਗਈ ਜੇ ਪਿੰਡ ਮਾਹਲਾ ਕਲਾ ਤੇ ਪਰਮ ਵੱਲ ਕੇਵਲ 6 ਕਿਲੋਮੀਟਰ ਦੇ ਫਾਸਲੇ ‘ਤੇ ਸਥਿਤ ਹੈ। ਸੰਨ 1848 ਵਿੱਚ ਪੰਜਾਬ ਵਿੱਚ ਅੰਗਰੇਜ਼ਾਂ ਦੀ ਹਕੂਮਤ ਹੋਈ ਅਤੇ ਸੰਨ 1852 ਵਿੱਚ ਅੰਗਰੇਜ਼ਾਂ ਦੇ ਰਾਜ ਵਿੱਚ ਪਹਿਲਾ ਜ਼ਮੀਨੀ ਬੰਦੋਬਸਤ ਹੋਇਆ। ਪਹਿਲੇ ਇਸ ਪਿੰਡ ਵਿੱਚ ਕੇਵਲ 26 ਟੱਬਰ ਰਹਿਣ ਲਈ ਆਏ ਜਿਨ੍ਹਾਂ ਦੇ ਨਾਲ ਕੁਝ ਲੁਹਾਰ, ਤਰਖਾਣ, ਦਰਜ਼ੀ, ਤੇਲੀ, ਜੁਲਾਹੇ, ਘੁਮਾਰ ਤੇ ਮਜ਼੍ਹਬੀ ਸਿੱਖ ਵੀ ਸਨ। ਇਹਨਾਂ ਨੂੰ ਥੋੜ੍ਹੇ ਥੋੜ੍ਹੇ ਜ਼ਮੀਨ ਦੇ ਟੁੱਕੜੇ ਮਲਕੀਅਤ ਵਜੋਂ ਦੇ ਕੇ ਇੱਥੇ ਵਸਾਇਆ ਗਿਆ। ਅਠਾਰਵੀਂ ਸਦੀ ਦੇ ਅੱਧ ਤੱਕ ਹੋਰਨਾਂ ਥਾਵਾਂ ਤੋਂ ਸਿੱਧੂ ਗੋਤ, ਗਿੱਲ, ਔਜਲੇ, ਚੂੰਘ, ਢਿੱਲੋਂ, ਸੰਧੂ, ਵੜੈਚ, ਬਾਠ, ਟਿਵਾਣੇ ਆਦਿ ਵੀ ਇੱਥੇ ਆ ਕੇ ਵੱਸ ਗਏ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ