ਮਾੜੀ ਮੇਘਾ
ਸਥਿਤੀ :
ਤਹਿਸੀਲ ਪੱਟੀ ਦਾ ਪਿੰਡ ਮਾੜੀ ਮੇਘਾ, ਅੰਮ੍ਰਿਤਸਰ-ਡਲ ਸੜਕ ਤੇ ਸਥਿਤ, ਰੇਲਵੇ ਸਟੇਸ਼ਨ ਪੱਟੀ ਤੋਂ 29 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿਡ ਦੇ ਵਡੇਰੇ ਪਾਕਿਸਤਾਨ ਦੇ ਮਨਿਆਲ ਖਾਨ ਖੰਨਾ ਤੋਂ ਇੱਥੇ ਆ ਕੇ ਵੱਸੇ ਸਨ। ਇਹ ਥਾਂ ਪਹਿਲਾਂ ਭੱਲੇ ਦੇ ਨੰਗਲ ਨਾਂ ਨਾਲ ਜਾਣੀ ਜਾਂਦੀ ਸੀ। ਪੁਰਾਣੇ ਬਜ਼ੁਰਗ ਜੋ ਇੱਥੇ ਆ ਕੇ ਵੱਸੇ ਉਹ ਸੱਤ ਭਰਾ ਸਨ ਅਤੇ ਮੇਘਾ ਸਭ ਤੋਂ ਰੋਅਬ ਦਾਅਬ ਵਾਲਾ ਸੀ ਅਤੇ ਉਸਦੇ ਮਹਿਲ ਭਾਵ ਮਾੜੀ ਹੁੰਦੀ ਸੀ ਜਿਸ ਤੋਂ ਪਿੰਡ ਦਾ ਨਾਂ ‘ਮਾੜੀ ਮੇਘਾ’ ਪੈ ਗਿਆ। ਪਿੰਡ ਦੇ ਚਾਰ ਗੁਰਦੁਆਰਿਆਂ ਵਿਚੋਂ ਇੱਕ ਇਤਿਹਾਸਕ ਗੁਰਦੁਆਰਾ ਸ਼ਹੀਦਾਂ ਦਾ ਹੈ ਜੋ ‘ਬਾਬਾ ਸੁਖੋ ਬਾਛੀ’ ਨਾਮੀ ਉੱਘੇ ਕਾਰੀਗਰ ਦੀ ਯਾਦ ਵਿੱਚ ਬਣਾਇਆ ਗਿਆ ਹੈ। ਉਸਨੇ ਖੰਡੇ ਬਣਾ ਕੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਨੂੰ ਪੇਸ਼ ਕੀਤੇ ਸਨ। ਇੱਥੇ 27 ਜੇਠ ਨੂੰ ਭਾਰੀ ਮੇਲਾ ਲਗਦਾ ਹੈ। ਪਿੰਡ ਵਿੱਚ ਇੱਕ ਮੰਦਰ ਅਤੇ ਇੱਕ ਗਿਰਜਾ ਘਰ ਵੀ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ