ਮੀਂਢਵਾਂ
ਸਥਿਤੀ :
ਤਹਿਸੀਲ ਅਨੰਦਪੁਰ ਸਾਹਿਬ ਦਾ ਪਿੰਡ ਮੀਂਢਵਾਂ, ਰੂਪ ਨਗਰ – ਨੰਗਲ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਅਨੰਦਪੁਰ ਸਾਹਿਬ ਤੋਂ 5 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਇਲਾਕਾ ਜੰਗਲਾਂ ਦਾ ਹੋਣ ਕਰਕੇ ਲੋਕਾਂ ਦਾ ਮੁੱਖ ਕਿੱਤਾ ਭੇਡਾਂ, ਬੱਕਰੀਆਂ ਆਦਿ ਪਾਲਣ ਦਾ ਸੀ। ਭੇਡ ਦੇ ਛੋਟੇ ਬੱਚੇ ਨੂੰ ਮੀਂਢਾ ਕਹਿੰਦੇ ਹਨ ਜਿਸ ਤੋਂ ਪਿੰਡ ਦਾ ਨਾ ਮੀਂਢਵਾਂ ਪਿਆ ਹੈ। ਅੱਧੀ ਅਬਾਦੀ ਪਹਾੜੀ ਉੱਪਰ ਹੋਣ ਕਰਕੇ ਉਪਰਲੀ ਮੀਢਵਾ ਕਹਿੰਦੇ ਹਨ। ਪਿੰਡ ਵਿੱਚ ਜ਼ਿਆਦਾ ਘਰ ਰਾਜਪੂਤ, ਗੁੱਜਰ, ਬ੍ਰਾਹਮਣ, ਖੱਤਰੀ, ਹਰੀਜਨ ਜੁਲਾਹੇ, ਸੈਣੀ, ਜਾਤਾਂ ਦੇ ਲੋਕਾਂ ਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ