ਮੀਨੀਆ
ਸਥਿਤੀ :
ਤਹਿਸੀਲ ਨਿਹਾਲ ਸਿੰਘ ਵਾਲਾ ਦਾ ਪਿੰਡ ਮੀਨੀਆ, ਮੋਗਾ – ਬਰਨਾਲਾ ਸੜਕ ਤੋਂ 3 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਮੋਗਾ ਤੋਂ 39 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦਾ ਇਤਿਹਾਸ ਲਗਭਗ ਸਵਾ ਤਿੰਨ ਸੌ ਸਾਲ ਪੁਰਾਣਾ ਹੈ। ਇਹ ਪਿੰਡ ‘ਮੀਨਾ’ ਨਾਮੀ ਜ਼ਿਮੀਦਾਰ ਨੇ ਲੋਪੇ ਤੋਂ ਆ ਕੇ ਅਬਾਦ ਕੀਤਾ ਅਤੇ ਉਸ ਦੇ ਨਾਂ ‘ਤੇ ਹੀ ਇਸ ਪਿੰਡ ਦਾ ਨਾਂ ‘ਮੀਨੀਆ’ ਪੈ ਗਿਆ। ਭੰਗੂ ਗੋਤ ਦੇ ਕੁਝ ਘਰ ਨਵਾਂ ਸ਼ਹਿਰ (ਦੁਆਬਾ) ਦੇ ਕਿਸੇ ਪਿੰਡ ਤੋਂ ਆ ਕੇ ਏਥੇ ਵੱਸ ਗਏ। ਸਿੱਧੂ ਗੋਤ ਦੇ ਘਰ ਖਾਈ ਪਿੰਡ ਤੋਂ ਆ ਕੇ ਇਸ ਪਿੰਡ ਵਿੱਚ ਰਲ ਗਏ। ਇਸ ਪਿੰਡ ਵਿੱਚ ਬਹੁਤੇ ਘਰ ਧਾਲੀਵਾਲ, ਭੰਗੂ ਤੇ ਸਿੱਧੂ ਗੋਤ ਦੇ ਜ਼ਿਮੀਦਾਰਾਂ ਦੇ ਹਨ।
ਪਿੰਡ ਦੇ ਦੱਖਣ ਪੱਛਮ ਵੱਲ ਮੀਨੀਆ ਤੇ ਕੁੱਸਾ ਦੇ ਵਿਚਕਾਰ ਮਾਈ ਸਤੀ ਦੀ ਸਮਾਧ ਹੈ। ਪਿੰਡ ਵਿੱਚ ਮਹੰਤਾਂ ਦਾ ਡੇਰਾ ਹੈ ਜਿੱਥੇ ਬਾਬਾ ਨਰੈਣ ਦਾਸ ਦੀ ਸਮਾਧ ਹੈ। ਬਾਬਾ ਨਰੈਣ ਦਾਸ ਇੱਕ ਸਿੱਧ ਫਕੀਰ ਸਨ ਜਿਨ੍ਹਾਂ ਦੀ ਕਥਨੀ ਪੂਰੀ ਹੋ ਜਾਂਦੀ ਸੀ । ਬਾਬਾ ਮੋਤੀਗਰ ਵੀ ਇੱਥੋਂ ਦੇ ਇੱਕ ਹੋਰ ਸਿੱਧ ਫਕੀਰ ਹੋਏ ਹਨ ਜਿਨ੍ਹਾਂ ਦੀ ਸਮਾਧ ਸ਼ਿਵ ਮੰਦਰ ਵਿੱਚ ਬਣੀ ਹੋਈ ਹੈ। ਪਿੰਡ ਵਿੱਚ ਇੱਕ ‘ਬਾਬੇ ਮੂਸੇ’ ਦੀ ਖਾਨਗਾਹ ਹੈ ਜੋ ਮੁਸਲਮਾਨ ਜੁਲਾਹਾ ਫਕੀਰ मी।
ਪਿੰਡ ਵਿੱਚ ਗੁਰਦੁਆਰਾ ਟਿੱਬੀ ਸਾਹਿਬ, ਚਾਰ ਧਰਮਸ਼ਾਲਾ ਤੇ ਇੱਕ ਸ਼ਿਵ ਮੰਦਰ है।
ਇਹ ਪਿੰਡ ਕਾਫੀ ਪਛੜਿਆ ਤੇ ਅਣਗੌਲਿਆ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ