ਮੁਰਾਦਪੁਰਾ
ਤਹਿਸੀਲ ਅੰਮ੍ਰਿਤਸਰ ਦਾ ਪਿੰਡ ਮੁਰਾਦਪੁਰ, ਅੰਮ੍ਰਿਤਸਰ-ਫਤਿਹਗੜ੍ਹ ਚੂੜੀਆਂ ਸੜਕ ਤੋਂ 1 ਕਿਲੋਮੀਟਰ ਦੂਰ, ਰੇਲਵੇ ਸਟੇਸ਼ਨ ਅੰਮ੍ਰਿਤਸਰ ਤੋਂ 8 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦੀ ਮੋੜ੍ਹੀ ਖੋਜਾ ਮੁਰਾਦ ਫਕੀਰ ਨੇ ਰੱਖੀ ਸੀ। ਉਸਦੀ ਕਬਰ ਪਿੰਡ ਵਿੱਚ ਮੌਜੂਦ ਹੈ ਜਿਸ ਦੀ ਬੜੀ ਮੰਨਤਾ ਹੈ। ਇੱਥੇ ਹਾੜ ਦੀ ਸਤਵੀਂ ਨੂੰ ਮੇਲਾ ਲਗਦਾ ਹੈ। ਇਸ ਪਿੰਡ ਨੂੰ ਹਕੀਮਾਂਵਾਲਾ ਮੁਰਾਦਪੁਰ ਵੀ ਕਿਹਾ ਜਾਂਦਾ ਹੈ ਕਿਉਂਕਿ ਸ੍ਰੀ ਗੰਗਾ ਰਾਮ ਤੇ ਉਸਦਾ ਭਰਾ ਕਿਰਪਾ ਰਾਮ ਪ੍ਰਸਿੱਧ ਹਕੀਮ ਰਹੇ ਹਨ। ਪਿੰਡ ਵਿੱਚ ਜ਼ਿਆਦਾ ਵਸੋਂ ਮਜ਼੍ਹਬੀ ਸਿੱਖਾਂ ਦੀ ਹੈ। ਜੱਟ ਪਿੰਡ ਦੀ ਵਸੋਂ ਦਾ ਤੀਸਰਾ ਹਿੱਸਾ ਹਨ, ਖੱਤਰੀ, ਬ੍ਰਾਹਮਣ ਤੇ ਹੋਰ ਜਾਤਾ ਚੌਥਾ ਹਿੱਸਾ ਹਨ। ਪਿੰਡ ਵਿੱਚ ਤਿੰਨ ਗੁਰਦੁਆਰੇ ਤੇ ਇੱਕ ਪੁਰਾਣਾ ਸ਼ਿਵ ਦੁਆਲਾ ਹੈ ਜਿਸ : ਦੇ ਨਾਂ 5 ਏਕੜ ਜ਼ਮੀਨ ਹੈ।