ਮੁੰਡੀ ਖਰੜ
ਸਥਿਤੀ :
ਮੁੰਡੀ ਖਰੜ ਪਿੰਡ ਖਰੜ ਸ਼ਹਿਰ ਦਾ ਹਿੱਸਾ ਬਣ ਚੁੱਕਾ ਹੈ। ਇਹ ਖਰੜ – ਚੰਡੀਗੜ੍ਹ ਸੜਕ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਵਾਲੀ ਜਗ੍ਹਾ ਤੇ ਕੋਈ ਵੱਡਾ ਇਤਿਹਾਸਿਕ ਸ਼ਹਿਰ ਹੋਣ ਦੇ ਕਈ ਸਬੂਤ ਮਿਲਦੇ ਹਨ। ਵੱਡੇ ਵੱਡੇ ਮਿੱਟੀ ਦੇ ਭਾਂਡੇ ਤੇ ਮੂਰਤੀਆਂ ਤੋਂ ਇਲਾਵਾ ਵੱਡੇ ਡੀਲ ਡੋਲ ਵਾਲੇ ਪਿੰਜਰ ਵੀ ਮਿਲੇ ਹਨ। ਪਿੰਡ ਦੇ ਪੱਛਮ ਵਾਲੇ ਪਾਸੇ ਕੋਰਵਾਂ ਅਤੇ ਪਾਂਡਵਾਂ ਦੇ ਸਮੇਂ ਦਾ ਇੱਕ ਤਲਾਓ ਹੈ। ਮੁਖ ਸੜਕ ਵਾਲੀ ਥਾਂ ਤੇ ਕਿਸੇ ਵੇਲੇ ਇੱਥੇ ਸਤਲੁਜ ਦਰਿਆ ਲੰਘਦਾ ਸੀ ਜਿਸ ਦਾ ਇੱਕ ਕੰਢਾ ਮੰਦਰ ਭਗਤ ਘਾਟ ਨੂੰ ਦੇ ਦੂਜਾ ਸ਼ਿਵ ਮੰਦਰ ਮਿੱਠਾ ਕੂੰਆਂ ਨੂੰ ਲੱਗਦਾ ਸੀ।
ਪਿੰਡ ਦੇ ਨਾਂ ਬਾਰੇ ਕਿਹਾ ਜਾਂਦਾ ਹੈ ਕਿ ਇਸ ਥਾਂ ਤੇ ਬਾਣ-ਵੱਟ ਨਾਂ ਦਾ ਰਾਜਾ ਹੁੰਦਾ। ਸੀ ਜੋ ਬਾਣ ਵੱਟ ਕੇ ਆਪਣਾ ਰਾਜ-ਕਾਜ ਚਲਾਂਦਾ ਸੀ। ਰਾਜਾ ਬਾਣ-ਵੱਟ ਸ਼ਤਰੰਜ ਦਾ ਚੰਗਾ ਖਿਲਾੜੀ ਸੀ ਤੇ ਉਸਦੀ ਸ਼ਾਦੀ ਰਾਜ ਕੁਮਾਰੀ ਕੋਕਲਾਂ ਨਾਲ ਹੋਈ ਜਿਸ ਨਾਲ ਉਹ ਸ਼ਤਰੰਜ ਦੀ ਬਾਜੀ ਜਿੱਤਿਆ ਸੀ। ਕੋਕਲਾਂ ਦੀ ਸ਼ਾਦੀ ਕਰਾਉਣ ਦੀ ਸ਼ਰਤ ਸੀ ਕਿ ਉਰ ਉਸ ਨਾਲ ਸ਼ਾਦੀ ਕਰੇਗੀ ਜੋ ਉਸਨੂੰ ਸ਼ਤਰੰਜ ਵਿੱਚ ਹਰਾਏਗਾ। ਹਾਰਣ ਵਾਲੇ ਕਈ ਵਿਅਕਤੀਆਂ ਦੀਆਂ ਉਸ ਮੁੰਡੀਆਂ ਕਟਵਾ ਦਿੱਤੀਆਂ ਸਨ। ਜਿਸ ਕਾਰਨ ਇਸ ਪਿੰਡ ਦਾ ਨਾਂ ‘ਮੁੰਡੀ ਖਰੜ’ ਪਿਆ ਦੱਸਿਆ ਜਾਂਦਾ ਹੈ ਕਿ ਇੱਥੇ ਇੱਕ ਖੂਹ ਮੌਜੂਦ ਹੈ ਜਿਸ ਵਿਚੋਂ ਰਾਜਾ ਬਾਣ-ਫੁੱਟ ਦੀ ਰਾਣੀ ਕੱਚੇ ਧਾਗੇ ਨਾਲ ਘੜਾ ਬੰਨ੍ਹ ਕੇ ਪਾਣੀ ਖਿੱਚਦੀ ਸੀ। ਪਿੰਡ ਵਿੱਚ ਜ਼ਿਆਦਾ ਪਛੜੀਆਂ ਜਾਤਾਂ ਤੇ ਗਰੀਬ ਲੋਕ ਵੱਸਦੇ ਹਨ। ਚੰਡੀਗੜ੍ਹ ਬਨਣ ਤੋਂ ਬਾਅਦ ਉਥੋਂ ਉਜੜੇ ਪਿੰਡਾਂ ਦੇ ਗਰੀਬ ਹਰੀਜਨ ਲੋਕ ਇੱਥੇ ਆ ਕੇ ਵੱਸੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ