ਮੇਘੋਵਾਲ
ਸਥਿਤੀ :
ਤਹਿਸੀਲ ਗੜ੍ਹਸ਼ੰਕਰ ਦਾ ਪਿੰਡ ਮੇਘੋਵਾਲ, ਹੁਸ਼ਿਆਰਪੁਰ-ਗੜ੍ਹਸ਼ੰਕਰ ਸੜਕ ਤੋਂ 3 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਮਹਿੰਗਰਵਾਲ ਤੋਂ । ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਕਿਹਾ ਜਾਂਦਾ ਹੈ ਕਿ ਇਸ ਪਿੰਡ ਵਿੱਚ ਇੱਕ ਮੇਘਾ ਨਾਮ ਦਾ ਆਦਮੀ ਸੀ ਜੋ ਕਿ ਰੂਹਾਨੀਅਤ ਦਾ ਮਾਲਕ ਸੀ, ਜਿਸਦੇ ਨਾਂ ਤੇ ਹੀ ਪਿੰਡ ਦਾ ਨਾਂ ਮੇਘੋਵਾਲ ਪਿਆ।
ਕਿਹਾ ਜਾਂਦਾ ਹੈ ਕਿ ਇਸ ਪਿੰਡ ਵਿੱਚ ਰਾਜਾ ਭਰਥਰੀ ਘੋੜਿਆਂ ਦੇ ਵਾਪਾਰ ਲਈ ਆਇਆ ਕਰਦਾ ਸੀ ਅਤੇ ਕਈ ਕਈ ਦਿਨ ਪਿੰਡ ਵਿੱਚ ਠਹਿਰਿਆ ਕਰਦਾ ਸੀ। ਜਿੱਥੇ ਰਾਜਾ ਭਰਥਰੀ ਠਹਿਰਿਆ ਕਰਦਾ ਉੱਥੇ ‘ਰਾਜਾ ਭਰਥਰੀ ਗੁਰਦੁਆਰਾ’ ਹੈ। ਇਸ ਤੋਂ ਇਲਾਵਾ ਪਿੰਡ ਵਿੱਚ ਗੁਰਦੁਆਰਾ ਭਾਈ ਅਜੀਤ ਸਿੰਘ, ਗੁਰਦੁਆਰਾ ਸ਼ਹੀਦਾਂ ਅਤੇ ਇੱਕ ਨਿਰਮਲੇ ਸਾਧੂਆਂ ਦੀ ਜਗ੍ਹਾ ਹੈ। ਆਦਿ ਧਰਮੀਆਂ ਦਾ ਵੱਖਰਾ ਗੁਰਦੁਆਰਾ ਹੈ ਜਿੱਥੇ ਵਡੇ ਰਵਿਦਾਸ ਜੀ ਦਾ ਗੁਰਪੁਰਬ ਮਨਾਇਆ ਜਾਂਦਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ