ਮੌਹਰਾਂ
ਸਥਿਤੀ :
ਤਹਿਸੀਲ ਬਲਾਚੌਰ ਦਾ ਪਿੰਡ ਮੌਹਰਾਂ, ਬਲਾਚੌਰ – ਨੂਰਪੁਰ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਨਵਾਂ ਸ਼ਹਿਰ ਤੋਂ 25 ਕਿਲੋਮੀਟਰ ਦੀ ਦੂਰੀ ਤੋਂ मघिउ वै।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ 480 ਸਾਲ ਪਹਿਲਾਂ ਰਾਜਪੂਤ ਤੇ ਗੁੱਜਰਾਂ ਨੇ ਵਸਾਇਆ। ਰਾਜਪੂਤਾਂ ਨੇ ਆਮਦਨੀ ਦੇ ਸਾਧਨ ਲਈ ਇੱਕ ਰਜਿਸਟਰ ਰੱਖਿਆ ਹੋਇਆ ਸੀ ਅਤੇ ਗੁਜਰਾ ਕੋਲੋ ਹਰ ਵਿਆਹ ਦਰਜ ਕਰਨ ਲਈ ਸਵਾ ਰੁਪਿਆ ਲਿਆ ਜਾਂਦਾ ਸੀ। ਗੁਜਰਾਂ ਨੇ ਇਕੱਠੇ ਹੋ ਕੇ ਸਵਾ ਰੁਪਿਆ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਆਪਣੇ ਆਪ ਨੂੰ ਪਿੰਡ ਦੇ ਅਸਲੀ ਮਾਲਕ ਐਲਾਨ ਕਰ ਦਿੱਤਾ। ਮੁਕੱਦਮਾ ਚਲਿਆ ਦੋਹਾਂ ਧਿਰਾਂ ਦੇ ਜਦੋਂ ਸਬੂਤ ਮੰਗੇ ਗਏ ਤਾਂ ਰਾਜਪੂਤ ਮੌਕੇ ਤੇ ਕੋਈ ਠੋਸ ਸਬੂਤ ਪੇਸ਼ ਨਾ ਕਰ ਸਕੇ। ਗੁਜਰਾਂ ਨੇ ਸਬੂਤ ਪੇਸ਼ ਕਰ ਦਿੱਤਾ ਕਿ ਭੱਦੀ ਦੇ ਮੋਹਰੂ ਗੁਜਰ ਨੇ ਇਹ ਪਿੰਡ ਵਸਾਇਆ ਹੈ ਅਤੇ ਉਸ ਦੇ ਨਾਂ ਤੇ ਕ ਦਾ ਨਾਂ ਮੋਹਰਾ ਪਿਆ ਹੈ। ਫੈਸਲਾ ਗੁਜਰਾਂ ਦੇ ਹੱਕ ਵਿੱਚ ਹੋ ਗਿਆ। ਮੁਗਲਾਂ ਦੀ ਚੰਗਭ ਵੇਲੇ ਬਹੁਤ ਗੁਜਰ ਮੁਸਲਮਾਨ ਬਣ ਗਏ ਜੋ ਦੇਸ਼ ਦੀ ਵੰਡ ਵੇਲੇ ਪਾਕਿਸਤਾਨ ਚਲੇ ਗਰਤ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਬੁਤਾਲਾ ਦੇ ਜੱਟਾਂ ਨੂੰ ਜਿਹੜੇ ਪਾਕਿਸਤਾਨ ਵਿੱਚ ਰਹਿੰਦੇ ਸਨ. ਮੋਹਰਾਂ ਪਿੰਡ ਦੀ ਜ਼ਮੀਨ ਅਲਾਟ ਹੋਈ। ਪਿੰਡ ਵਿੱਚ ਗੁੱਜਰ, ਜੱਟ, ਅਧਰਮੀ ਤੇ ਸਣ ਆਦਿ ਜਾਤਾਂ ਦੇ ਬੰਦਿਆਂ ਦੀ ਅਬਾਦੀ ਹੈ।’
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ