ਮੰਡੋਲੀ
ਸਥਿਤੀ :
ਤਹਿਸੀਲ ਰਾਜਪੁਰਾ ਦਾ ਪਿੰਡ ਮੰਡੋਲੀ ਪਟਿਆਲਾ-ਹਰਪਾਲਪੁਰ ਸੜਕ ਤੋਂ 2 ਕਿਲੋਮੀਟਰ ਤੇ ਰਾਜਪੁਰਾ ਸਟੇਸ਼ਨ ਤੋਂ 9 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ 325 ਸਾਲ ਪੁਰਾਣਾ ਹੈ। ਦੱਸਿਆ ਜਾਂਦਾ ਹੈ ਕਿ ਔਰੰਗਜੇਬ ਦੇ ਅੱਤਿਆਚਾਰਾਂ ਤੋਂ ਤੰਗ ਆ ਕੇ ਇਸ ਪਿੰਡ ਨੂੰ ਵਸਾਉਣ ਵਾਲੇ ਦੋ ਬਜ਼ੁਰਗ ਸੰਗਰੂਰ ਜ਼ਿਲ੍ਹੇ ਦੇ ਪਿੰਡ ਕਣਕਵਾਲ ਤੋਂ ਆਪਣਾ ਸਮਾਨ ਗੱਡਿਆਂ ‘ਚ ਲੱਦ ਕੇ ਯਮਨਾ ਨਦੀ ਵੱਲ ਨੂੰ ਤੁਰ ਪਏ। ਇਸ ਪਿੰਡ ਦੇ ਨਾਲ ਵਾਲੇ ਪਿੰਡ ਹਰਪਾਲਪੁਰ ਕੋਲ ਆ ਕੇ ਦੋਵੇਂ ਰੁਕ ਗਏ। ਬਾਬਾ ਹਰਪਾਲ ਨੇ ਆਪਣੇ ਭਰਾ ਮੰਡੌਲੀ ਨੂੰ ਗੱਡਾ ਥੋੜ੍ਹੀ ਦੂਰ ਲਿਜਾਣ ਲਈ ਕਿਹਾ ਜਿਸ ਤੇ ਉਹ ਗੁੱਸੇ ਵਿੱਚ ਆਪਣਾ ਗੱਡਾ ਤੋਰ ਕੇ ਯਮਨਾ ਨਦੀ ਤੋਂ ਪਾਰ ਚਲਾ ਗਿਆ। ਬਾਬਾ ਹਰਪਾਲ ਨੇ ਦੋ ਪਿੰਡ ਹਰਪਾਲਪੁਰ ਤੇ ਮੰਡੌਲੀ ਵਸਾਏ ਤੇ ਦੂਜੇ ਭਰਾ ਨੇ ਵੀ ਹਰਪਾਲਪੁਰ ਤੇ ਮੰਡੌਲੀ ਯਮਨਾ ਪਾਰ ਜਾ ਕੇ ਵਸਾਏ।
ਇਸ ਪਿੰਡ ਵਿੱਚ ਮਸ਼ਹੂਰ ਗੁੱਗਾ ਮਾੜੀ ਹੈ। ਹਰ ਸਾਲ ਭਾਦੋਂ ਦੀ ਨੌਮੀ ਵਾਲੇ ਦਿਨ – ਮੇਲਾ ਲਗਦਾ ਹੈ। ਇਸ ਮੇਲੇ ਤੇ ਕੁਸ਼ਤੀਆਂ ਤੇ ਕਵੀਸ਼ਰੀ ਹੁੰਦੀ ਹੇ ਤੇ ਇਸਦਾ ਪ੍ਰਬੰਧ ਪਿੰਡ ਦੀ ਕਮੇਟੀ ਕਰਦੀ ਹੈ। ਪਿੰਡ ਵਿੱਚ ਗੁਰਦੁਆਰੇ ਤੇ ਪੁਰਾਣੇ ਸ਼ਿਵ ਮੰਦਿਰ ਤੋਂ ਇਲਾਵਾ ਇੱਕ ਪੀਰਖਾਨਾ ਤੇ ਗਿਰਜਾਘਰ ਵੀ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ