ਮੱਤੀ ਪਿੰਡ ਦਾ ਇਤਿਹਾਸ | Matti Village History

ਮੱਤੀ

ਮੱਤੀ ਪਿੰਡ ਦਾ ਇਤਿਹਾਸ | Matti Village History

ਸਥਿਤੀ :

ਤਹਿਸੀਲ ਮਾਨਸਾ ਦਾ ਇਹ ਪਿੰਡ ਮੱਤੀ ਮਾਨਸਾ-ਸੁਨਾਮ ਸੜਕ ਤੋਂ 6 ਕਿਲੋਮੀਟਰ ਹੈ, ਬੁੱਢਲਾਡਾ ਤੋਂ 22 ਕਿਲੋਮੀਟਰ ਤੇ ਭੀਖੀ ਤੋਂ 6 ਕਿਲੋਮੀਟਰ ਪੱਛਮ ਵੱਲ ਸਥਿਤ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਪਿੰਡ ਮੱਤੀ ਕੋਈ ਸਵਾ ਛੇ ਸੌ ਸਾਲ ਪੁਰਾਣਾ ਹੈ। ਇਸ ਪਿੰਡ ਦੇ ਪੂਰਬ ਵੱਲ ਮੀਲ ਕੂ ਦੀ ਵਿੱਥ ਤੇ ਇੱਕ ਪੁਰਾਣਾ ਥੇਹ ਹੈ। ਕਹਿੰਦੇ ਹਨ ਕਿ ਦੌਲਤਪੁਰਾ ਨਾਂ ਦਾ ਇੱਕ ਬਹੁਤ ਵੱਡਾ ਨਗਰ ਹਜ਼ਾਰਾਂ ਸਾਲ ਪਹਿਲੇ ਇੱਥੇ ਵਸਿਆ ਹੋਇਆ ਸੀ, ਕਬੀਲਿਆਂ ਦੀਆਂ ਭਿਅੰਕਰ ਲੜਾਈਆਂ ਤੇ ਹੜ੍ਹਾ ਦੀ ਮਾਰ ਨਾਲ ਉਜੜ ਗਿਆ। ਇੱਥੋਂ ਦੇ ਵਾਸੀ ਜੈਸਲਮੇਰ ਦੇ ਇਲਾਕੇ ਵਿੱਚ ਚਲੇ ਗਏ। ਇਸੇ ਦੌਰਾਨ ਇੱਥੇ ਰੰਧਾਵੇ ਤੇ ਭੰਗੂ ਕਬੀਲੇ ਦੇ ਲੋਕ ਵੱਸ ਗਏ। ਲਗਭਗ ਛੇ ਸੌ ਸਾਲ ਪਹਿਲਾਂ ਚਾਹਲ ਵੰਸ ਦੇ ਲੋਕਾਂ ਨੇ ਇੱਥੇ ਕਬਜ਼ਾ ਕਰ ਲਿਆ। ਤੇ ਇਸ ਵਿਸ਼ਾਲ ਵਸੇਵੇ ਨੂੰ ‘ਚਾਹਲਾਂ ਦਾ ਚਲ੍ਹੇਰਾ’ ਕਹਿ ਕੇ ਪੁਕਾਰਿਆ ਜਾਂਦਾ ਹੈ। ਮਾਈ ਮੱਤੀ ਚਾਹਲ ਵੰਸ ਦੇ ਸਰਦਾਰ ਦੀ ਪਤਨੀ ਸੀ ਜੋ ਮੱਤੜਾਂ ਦੀ ਧੀ ਹੋਣ ਕਰਕੇ ਮੱਤੋ ਜਾਂ ਮੱਤੀ ਕਹਿ ਕੇ ਬੁਲਾਈ ਜਾਂਦੀ ਸੀ। ਮੱਤੀ ਪਿੰਡ ਦੀ ਮੋਹੜੀ ਉਸਨੇ ਗੱਡੀ ਸੀ ਤੇ ਉਸਦੀ ਸੰਤਾਨ ਦੇ ਨਾਂ ਤੇ ਹੀ ਪੱਤੀਆਂ ਹਨ-ਸਾਦੇਆਣਾ, ਮੇਘੁਆਣਾ, ਨੰਨੂਆਣਾ, ਜੱਸੋਆਣਾ, ਜੱਸੋਪੱਤੀ ਅਤੇ ਸੈਨ ਪੱਤੀ।

ਭਾਈ ਮੂਲ ਚੰਦ ਦੀਆਂ ਸਾਖੀਆਂ ਵਿੱਚ ਭੀਖੀ ਪਿੰਡ ਦੇ ਦੇਸੂ ਚਾਹਲ ਰਾਜਾ ਦਾ ਹਵਾਲਾ ਮਿਲਦਾ ਹੈ। ਦੇਸੂ ਚਾਹਲ ਦੀ ਪਤਨੀ ਮਾਈ ਧਾਈ, ਮੱਤੀ ਪਿੰਡ ਵਿੱਚ ਰਹਿੰਦੀ ਸੀ ਤੇ ਇੱਥੇ ਹੀ ਉਸਦੇ ਸਿਵੇ ਉੱਤੇ ਇੱਕ ਪੁਰਾਤਨ ਕਲਾ ਦਾ ਨਮੂਨਾ ਵੱਡਾ ਮੱਟ ਬਣਿਆ ਹੋਇਆ ਹੈ ਜਿਸ ਨੂੰ ਲੋਕ ‘ਧਾਈ ਮੱਟ’ ਕਹਿਕੇ ਪੁਕਾਰਦੇ ਹਨ।

ਦੱਖਣ ਵਿੱਚ ਗੁਰਦੁਆਰਾ ਸਾਹਿਬ ਹੈ, ਉੱਤਰ ਵਿੱਚ ਬਾਬਾ ਸਾਹਿਬ ਦਾਸ ਦੀ ਸਮਾਧ ਲੋਕਾਂ ਲਈ ਪੂਜਾ ਦੇ ਕੇਂਦਰ ਹਨ। ਪੂਰਬ ਵਿੱਚ ਬਾਬਾ ਨਾਰਾਇਣ ਮੁਨੀ ਦੀ ਤੇ ਪੱਛਮ ਵਿੱਚ ਬਾਬਾ ਚਿੱਤ ਨਾਥ ਦੀ ਸਮਾਧ ਹੈ।

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!