ਰਸੂਲਪੁਰ
ਸਥਿਤੀ :
ਤਹਿਸੀਲ ਚਮਕੌਰ ਸਾਹਿਬ ਦਾ ਪਿੰਡ ਰਸੂਲਪੁਰ, ਰੂਪ ਨਗਰ – ਮੌਰਿੰਡਾ ਸੜਕ ਤੋਂ 4 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਮੌਰਿੰਡਾ ਤੋਂ 5 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦੇ ਵੱਸਣ ਕਾਲ ਦਾ ਪਤਾ ਨਹੀਂ ਹੈ ਪਰ ਦੱਸਿਆ ਜਾਂਦਾ ਹੈ ਕਿ ਰਸੂਲ ਅਤੇ ਕਾਈ ਦੋ ਮੁਸਲਮਾਨ ਭਰਾ ਸਨ, ਉਹਨਾਂ ਦੀ ਇੱਕਠੀ ਜ਼ਮੀਨ ਸੀ। ਜਦੋਂ ਦੋਵੇਂ ਭਰਾ ਅੱਡ ਹੋ ਗਏ ਤਾਂ ਰਸੂਲ ਦੇ ਨਾਂ ‘ਤੇ ਰਸੂਲਪੁਰ ਪਿੰਡ ਬਣ ਗਿਆ ਅਤੇ ਕਾਈ ਦੇ ਨਾਂ ‘ਤੇ ਕਾਈਨੌਰ ਪਿੰਡ ਬਣ ਗਿਆ। ਇਸ ਪਿੰਡ ਵਿੱਚ ਅੱਧੀ ਅਬਾਦੀ ਜ਼ਿਮੀਦਾਰਾਂ ਦੀ ਹੈ ਅਤੇ ਅੱਧੀ ਹਰੀਜਨਾਂ ਤੇ ਤਰਖਾਣਾਂ ਦੀ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ